੪੦
ਲੈ ਆਉਂਦੀ ਹੈ।
ਇਸ ਘੋਲ ਵਿਚ ਆਗੂ ਤਾਕਤ ਮਜ਼ਦੂਰ ਜਮਾਤ ਹੈ। ਇਹ ਪੁਛਿਆ ਜਾ ਸਕਦਾ ਹੈ, ਵਿਰੁਧ ਘੋਲ ਵਿਚ, ਸੋਸ਼ਲਿਜ਼ਮ ਦੀ ਪਰਾਪਤੀ ਦੀ ਲੜਾਈ ਵਿਚ ਖਾਸ ਕਰ ਪਰੋਲੇਤਾਰੀਆ ਕਿਉਂ ਲੀਡਰ ਹੋਵੇਗਾ? ਕਿਸਾਨ, ਮਿਹਨਤ ਕਸ਼ ਜਾਂ ਸ਼ਹਿ ਦਸਤਕਾਰ ਕਿਉਂ ਲੀਡਰ ਨਹੀਂ ਹੋ ਸਕਦਾ?
ਰੁਸ ਵਿਚ ਇਕ ਪਾਰਟੀ ਸੀ-ਜਿਹੜੀ ਆਪਣੇ ਆਪ ਨੂੰ ਸੋਸ਼ਲਿਸਟ ਰੈਵੋਲੂਸ਼ਨਰੀ (S.R) ਦੀ ਪਾਰਟੀ ਕਹੋਂਦੀ ਸੀ। ਅਸਲ ਵਿਚ ਇਹ ਧੰਨੀ ਕਿਸਾਨਾਂ ਭਾਵ ਲਹੂਆਂ ਖਸੁਟੂਆਂ ਦੀ ਪਾਰਟੀ ਸੀ ਜਾਂ ਕੁਲਕਾਂ ਜਿਸ ਤਰਾਂ ਰੂਸ ਵਿਚ ਓਨਾਂ ਨੂੰ ਕਹਿੰਦੇ ਹਨ- ਦੀ ਪਾਰਟੀ ਸੀ। ਇਹ ਕਹਿੰਦੀ ਸੀ ਕਿ ਅਸਲ ਵਿਚ ਇਨਕਲਾਬ ਵਿਚ ਆਗੂ ਕਿਸਾਨੀ ਤਾਕਤ ਹੈ। ਪਰ ੧੯੧੭ ਵਿਚ ਜਦ ਇਹ ਪਾਰਟ ਤਾਕਤ ਵਿਚ ਆਈ, ਜਿਸਦਾ ਕਿ ਕਰੰਸਕੀ ਮੋਢੀ ਸੀ। ਇਸ ਨੇ ਕੋਈ ਭੀ ਅਜ਼ਾਦ ਕਿਸਾਨੀ ਨੀ ਅਖਤਿਆਰ ਨਾ ਕੀਤੀ ਸਗੋਂ ਵਡੀ ਬੁਰਜੂਆਜ਼ੀ ਦੀ ਨਤੀ ਚਲਾਈ। ਇਹ ਇੰਦ ਕਿਉਂ ਹੋਇਆ? ਕਿਉਂਕਿ ਸਰਮਾਏਦਾਰੀ ਪਰਬੰਧ ਵਿਚ ਘੋਲ। ਦੋਹ। ਮੁੱਖ ਵਿਰੋਧੀ ਜਮਾਤਾਂ ਪਰੋਲੇਤਾਰੀਆ ਤੇ ਵਡੀ ਬੁਰਜ਼ੂਆਜ਼ੀ ਵਿਚਕਾਰ ਹੁੰਦਾ ਹੈ। ਬਾਕੀ ਸਾਰੇ ਦਰਮਿਆਨੇ ਹਿਸੇ ਜਾਂ ਤਾਂ ਮਜ਼ਦੂਰ ਜਮਾਤ ਨਾਲ ਮਿਲਕੇ ਲੜਦੇ ਹਨ ਜਾਂ ਬੁਰਜੂਆਜ਼ੀ ਦੇ ਪਖੀ ਹੁੰਦੇ ਹਨ।