ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/41

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੭

ਮਾਲਕ ਬੈਠਾ ਬਿਠਾਇਆ ਐਸ਼ ਇਸ਼ਰਤ ਕਰਨ ਜੂਆ ਬਾਜ਼ੀ ਕਰਨ, ਖੂਬ ਆਨ ਸ਼ਾਨ ਵਾਲੀ ਤੇ ਆਲਸੀ ਜ਼ਿੰਦਗੀ ਭੋਗਣ ਲਈ ਕਰ ਲੈਂਦਾ ਹੈ।

ਇਹ ਬੁਰਜੂਆਜ਼ੀ ਲਖਾਂ ਉਜਰਤੀ ਮਜ਼ਦੂਰਾਂ ਵਲੋਂ ਕਮਾਈ ਗਈ ਦੌਲਤ ਅਪਣੇ ਜ਼ਾਤੀ ਅਨੰਦ ਮੇਲੇ ਵਿਚ ਖਰਚ ਕਰ ਦਿੰਦੀ ਹੈ। ਬੁਰਜੂਆਜ਼ੀ ਵਲੋਂ ਪੈਦਾ ਕੀਤੀ ਹੋਈ ਟੈਕਨੀਕਲ ਵਾਧੇ ਵਿਚ ਰੁਕਾਵਟ ਉਸ ਦੀ:ਗਰਾਵਟ ਤੇ ਹਰਾਮ ਖੋਰੀ ਵਰਤਮਾਨ ਸਰਮਾਏਦਾਰੀ ਦੀਆਂ ਉਘੀਆਂ ਹਕੀਕਤਾਂ ਹਨ। ਨਤੀਜੇ ਵਿਚ ਵੀਹਵੀਂ ਸਦੀ ਵਿਚ ਸਰਮਾਏਦਾਰੀ ਪਰਬੰਧ ਮੁਰਝਾਕੇ ਸੜਿਆ ਹੋਇਆ ਹੈ। ਇਸ ਕਰਕੇ ਹੀ ਇਮਪੀਰੀਅਲਿਜ਼ਮ ਮੁਰਝਾਈ ਹੋਈ ਸਰਮਾਏਦਾਰੀ ਹੈ।

-:o:-

ਸਰਮਾਏਦਾਰੀ ਦਾ ਢੋਹ ਪੈਣਾ!

ਸਿਮਪੀਰੀਅਲਿਜ਼ਮ ਦੇ ਸਮੇਂ ਵਿਚ ਸਰਮਾਏਦਾਰੀ ਦੀਆਂ ਸਾਰੀਆਂ ਵਿਰੋਧਤਾਈਆਂ ਖਾਸ ਕਰ ਤਿਖੀਆਂ ਹੋ ਜਾਂਦੀਆਂ ਹਨ। ਜਮਾਤੀ ਵਿਰੋਧਤਾਈਆਂ-ਮਜ਼ਦੂਰ ਜਮਾਤ ਤੇ ਬੁਰਜੂਆਜ਼ੀ ਵਿਚਕਾਰ ਘੋਲ ਬਹੁਤਾ ਸੰਙਣਾ ਹੋ ਜਾਂਦਾ ਹੈ। ਇਸ ਤਰਾਂ ਜਮਾਤੀ ਘੋਲ ਦਾ ਤਿਖੇ ਹੋਣਾ ਅਵਸ਼ ਪਰੋਲੇਤਾਰੀ ਜਨਤਾ ਨੂੰ ਇਨਕਲਾਬੀ ਬਗਾਵਤ,ਸੋਸ਼ਲਿਸਟ ਇਨਕਲਾਬ ਵਲ ਲੈ ਜਾਂਦਾ ਹੈ। ਲੈਨਿਨ ਨੇ ਇਮਪੀਰੀਆਲਜ਼ਮ ਨੂੰ ਪਰੋਲੇਤਾਰੀ ਇਨਕਲਾਬ ਦੀ ਸੰਞ