ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/38

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੪

ਸਰਮਏ ਦੀ ਹਕੂਮਤ ਬਣ ਜਾਂਦੀ ਹੈ। ਜਦ ਸਰਮਾਏ ਦਾ ਨਕਾਸ ਵਧ ਤੋਂ ਵਧ ਪ੍ਰਭਾਵ ਹਾਸਲ ਕਰ ਲੈਂਦਾ ਹੈ, ਜਦ ਕੌਮਾਂਤਰੀ ਸਟਾਂ ਵਿਚਕਾਰ ਦੁਨੀਆਂ ਦੀ ਵੰਡ ਅਰੰਭ ਹੋ ਜਾਂਦੀ ਹੈ ਅਤੇ ਵਡਿਆਂ ਸਰਮਾਏਦਾਰ ਮੁਲਕਾਂ ਵਿਚਕਾਰ ਸਾਰੀ ਦੀ ਸਾਰੀ ਧਰਤੀ ਦੀ ਵੰਡ ਪੂਰੀ ਹੋ ਜਾਂਦੀ ਹੈ।

ਇਸ ਦਰਜੇ ਦੇ ਕੁਝ ਸਰਮਾਏਦਾਰ ਮੁਲਕ ਦੁਜਿਆਂ ਨਾਲੋਂ ਜ਼ਿਆਦਾ ਤੇਜ਼ ਅਗੇ ਨਿਕਲ ਜਾਂਦੇ ਹਨ ਕਿਉਂਕਿ ਇਮਪੀਰੀਅਲਿਸਟ ਮੁਲਕ ਬੜੀ ਨਾ-ਮਵਾਰ ਤਰੱਕੀ ਕਰਦੇ ਹਨ। ਇਹ ਨਾ-ਹਮਵਾਰ ਤਰੱਕੀ ਅਵਸ਼ ਹੀ ਇਮਪੀਆਲਸਟ ਮੁਲਕਾਂ ਨੂੰ ਦੁਨੀਆਂ ਦੀ ਨਵੀਂ ਵੰਡ ਜਾਂ ਦੁਬਾਰਾ ਵੰਡੇ ਲਈ ਫੌਜੀ ਝਗੜਿਆਂ ਅਤੇ ਫੌਜੀ ਲੜਾਈਆਂ ਵਲ ਲੈ ਜਾਂਦੀ ਹੈ।

ਲੈਨਿਨ ਨੇ ਇਮਪੀਰੀਅਲਿਜ਼ਮ ਨੂੰ ਸਰਮਾਏਦਾਰੀ ਦਾ ਅਖੀਰਲਾ ਦਰਜਾ, ਮੁਰਝਾ ਰਹੀ ਸਰਮਾਏਦਾਰੀ ਕਿਹਾ ਹੈ

ਇਮਪੀਰੀਅਲਿਸਟ ਸਮੇਂ ਤੋਂ ਪਹਿਲੋਂ ਮੁਕਾਬਲੇ ਨੇ ਜਿਸ ਤਰਾਂ ਕਿ ਅਸੀਂ ਵੇਖ ਚੁਕੇ ਹਾਂ ਟੈਕਨਿਕ ਦੀ ਤਰੱਕਾਂ ਨੂੰ ਅਗਾਂਹ ਧਕਿਆ ਤੇ ਅਗਾਂਹ ਹਰਕਤ ਕਰਨ ਦੀ ਤਾਕਤ ਦਿਤੀ। ਮਨੋਪਲੀ ਨੇ ਕਾਰੋਬਾਰਾਂ ਨੂੰ ਆਪਸ ਵਿਚ ਅਹਿਦਨਾਮੇ ਕਰਨ ਦੀ, ਮਤ ਮੁਕੱਰਰ ਕਰਨ ਦੀ ਖੁਲ੍ਹ ਦਿਤੀ ਤਾਕ ਨਵੀਆਂ ਮਸ਼ੀਨਾਂ ਦੀ ਵਰਤੋਂ ਤੋਂ ਬਿਨਾਂ ਹੀ ਜਾਂ ਨਵੀਆਂ ਕਾਢਾਂ ਦੀ ਖਰੀਦ ਤੋਂ ਬਿਨਾਂ ਹੀ ਜ਼ਿਆਦਾ ਤੋਂ ਜ਼ਿਆਦਾ ਨਫਾ ਖਟਿਆ ਜਾ ਸਕੇ। ਬਹੁਤ ਸਾਰੇ ਟ੍ਰਸਟ