ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/37

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੩

ਦੁਬਾਰਾ ਵੰਡ ਵਾਸਤੇ ਲੜਾਈ ਸੀ।

ਇਮਪੀਰੀਅਲਿਜ਼ਮ ਮੁਰਝਾ ਰਹੀ ਤੇ ਮਰ ਰਹੀ ਸਮਾਏਦਾਰੀ ਹੈ

ਵੀਹਵੀਂ ਸਦੀ ਦੇ ਆਰੰਭ ਵਿਚ ਸਰਮਾਏਦਾਰੀ ਤਰੱਕੀ ਇਨ੍ਹਾਂ ਗਲਾਂ ਵਲ ਲੈ ਗਈ ਹੈ। ਪੈਦਾਵਾਰ ਤੇ ਸਰਮਾਏ ਦੀ ਜ਼ਿਆਦਾ ਭਾਰੀ ਇਕੱਤਰਤਾ, ਤਾਕਤਵਰ ਮਨੋਪਲੀਆਂ ਦਾ ਵਿਸਥਾਰ, ਬੈਂਕ ਤੇ ਇੰਡਸਟਰੀ ਦੇ ਸਰਮਾਏ ਦਾ ਆਪਸ ਵਿਚ ਮੇਲ, ਮਾਲੀ ਸਰਮਾਏ ਤੇ ਮਾਲੀ ਕੜਸ਼ਾਹੀ ਦਾ ਪਰਕਾਸ਼ ਭਾਵ ਮਾਲੀ ਸਰਮਾਏ ਦੇ ਮਾਲਕ ਦੇ ਧੜੇ ਦੀ ਹਕੂਮਤ, ਸਰਮਾਏ ਦਾ ਦੂਜਿਆਂ ਮੁਲਕਾਂ ਨੂੰ ਨਕਾਸ, ਸਰਮਾਏਦਾਰਾਂ ਦੇ ਵਡੇ ਮਨੇ ਮਿਲਖਾਂ ਵਿਚਕਾਰ ਦੁਨੀਆਂ ਦੀ ਵੰਡ, ਵੱਡੀਆਂ ਸਰਮਾਏਦਾਰ ਤਾਕਤਾਂ ਵਿਚਕਾਰ ਸਾਰੀ ਧਰਤੀ ਦੀ ਵੰਡ ਤੇ ਦੁਬਾਰਾ ਵੰਡ ਲਈ ਘੋਲ ਅਤੇ ਲੜਾਈਆਂ।

ਸਰਮਾਏਦਾਰੀ ਦਾ ਏਹ ਨਵਾਂ ਦਰਜਾ ਹੈ (ਉਨ੍ਹੀਵੀਂ ਸਦੀ ਦੇ ਅਖੀਰ ਅਤੇ ਵੀਹਵੀਂ ਸਦੀ ਦੇ ਸ਼ੁਰੂ ਤੋਂ ਲੈਕੇ) ਅਤੇ ਇਸ ਨੂੰ ਸਰਮਾਏਦਾਰੀ ਇਮਪੀਰੀਅਲਿਸਟ ਦਰਜਾ ਭਾਵ ਇਮਪੀਰੀਅਲਿਜ਼ਮ ਕਹੀਦਾ ਹੈ।

ਲੈਨਿਨ ਨੇ ਇਮਪੀਰੀਅਲਿਜ਼ਮ ਬਾਬਤ ਇੰਞ ਕਿਹਾ ਹੈ:- ਇਮਪੀਰੀਅਲਿਜ਼ਮ ਸਰਮਾਏਦਾਰੀ ਤਰੱਕੀ ਦੇ ਉਸ ਦਰਜੇ ਦਾ ਨਾਉਂ ਹੈ ਜਦ ਮਨੋਪਲੀ ਤੇ ਮਾਲੀ