ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/36

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੨

ਪਾਣੀ ਹੇਠ ਚਲਣ ਵਾਲੇ ਜਹਾਜ਼ ਤੇ ਤਬਾਹ ਕਰਨ ਵਾਲੇ ਜੰਗੀ ਜਹਾਜ਼ ਬਣਾਏ, ਸਮੁੰਦਰੀ ਹਥਿਆਰ ਬੰਦੀ ਵਧਣ ਲਗ ਪਈ। ਇਨ ਦਸਾਂ ਵਿਚ ਅਵਸ਼ਯ ਹਥਿਆਰ ਵਧ ਰਹੇ ਹਨ ਜਾਂ ਜਿਸ ਤਰਾਂ ਆਮ ਤੌਰ ਤੇ ਕਿਹਾ ਜਾਂਦਾ ਹੈ, ਫੌਜ ਸ਼ਾਹੀ ਵਧ ਰਹੀ ਹੈ।

੧੯੧੪ ਤਕ ਬੜੀਆਂ ਸਰਮਾਏਦਾਰ ਤਾਕਤਾਂ ਨੇ ਸਾਰੀ ਦੁਨੀਆਂ ਵੰਡ ਲਈ ਸੀ ਅਗੇ ਵਾਸਤੇ ਹੁਣ ਸਿਰਫ ਸਵਾਲ ਦੁਨੀਆਂ ਦੀ ਦੁਬਾਰਾ ਵੰਡ ਹੀ ਹੋ ਸਕਦਾ ਹੈ।

੧੯੧੫ ਵਿਚ ਲੈਨਿਨ ਨੇ ਦੁਨੀਆਂ ਦੀ ਵੰਡ ਬਾਰੇ ਇੰਝ ਲਿਖਿਆ ਹੈ:-‘ਸਰਮਾਏਦਾਰ ਦੇਸ਼ਾਂ ਦੀ ਨੀਤੀ ਨੇ ਸਾਰੀ ਦੁਨੀਆਂ ਤੇ ਬੇ-ਮਾਲਕ ਇਲਾਕਿਆਂ ਤੇ ਕਬਜ਼ਾ ਕਰਨ ਦਾ ਖਾਤਮਾ ਕਰ ਦਿਤਾ ਹੈ। ਇਹ ਪਹਿਲੀ ਵਾਰ ਹੈ ਕਿ ਸਾਰੀ ਦੁਨੀਆਂ ਵੰਡੀ ਜਾ ਚੁੱਕੀ ਹੈ ਅਤੇ ਭਵਿਖਤ ਵਿਚ ਸਿਰਫ ਦੁਬਾਰਾ ਵੰਡ ਹੀ ਹੋ ਸਕਦੀ ਹੈ ਭਾਵ ਇਕ ਮਾਲਕ ਤੋਂ ਦੂਜੇ ਮਾਲਕ ਵਿਚ ਬਦਲੀ ਹੀ ਹੋ ਸਕਦੀ ਹੈ ਅਤੇ ਅਗੇ ਵਾਂਗ ਬੇ-ਮਾਲਕ ਤੋਂ ਮਾਲਕ ਵਿਚ ਨਹੀਂ ਹੋ ਸਕਦੀ।”

ਸਭ ਤੋਂ ਤਾਕਤਵਰ ਸਰਮਾਏਦਾਰ ਤਾਕਤਾਂ ਵਲੋਂ ਵੰਡੀ ਜਾ ਚੁਕੀ ਸਰਮਾਏਦਾਰ ਦੁਨੀਆਂ ਦੀ ਦੁਬਾਰਾ ਵੰਡ fਸਿਰਫ ਲੜਾਈ ਦੁਆਰਾ ਹੀ ਸੰਭਵ ਹੈ। ਜਿਸ ਦੇ ਅਰਥ ਏਹ ਹੋਏ ਕਿ ਮਾਲੀ ਸਰਮਾਏ ਦੀ ਹਕੂਮਤ ਅਵਸ਼ਰ ਇਮਪੀਰੀ ਆਲਿਸਟ ਲੜਾਈਆਂ ਹੋਣ ਨਾਲ ਬੰਨੀ ਹੋਈ ਹੈ। ੧੯੧੪-੧੮ ਦੀ ਸੰਸਾਰਕ ਲੜਾਈ ਦੁਨੀਆਂ ਦੀ