ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/35

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੧

ਸਰਮਾਇਆ ਜਮਾਂ ਹੋ ਗਿਆ ਜਿਹੜਾ ਕਿ ਸਰਮਾਏਦਾਰਾਂ ਨੇ ਕਲੋਨੀਆਂ ਤੇ ਨੀਮ ਕਲੋਨੀਆਂ ਨੂੰ ਉਥੇ ਆਪਣੇ ਕਾਰੋਬਾਰ ਬਨੋਣ ਲਈ ਰੇਲਾਂ ਆਦਿ ਬਨੌਣ ਲਈ ਭੇਜਣਾ ਅਰੰਭ ਕਰ ਦਿੱਤਾ। ਇਸ ਤਰਾਂ ਨਤੀਜੇ ਵਿਚ ਮਾਲੀ ਸਰਮਾਏ ਦੇ ਵਾਧੇ ਨਾਲ ਵਡੇ ਪੈਮਾਨੇ ਤੇ ਸਰਮਾਏ ਦਾ ਨਕਾਸ ਇਕ ਖਾਸੀਅਤ ਹੋ ਜਾਂਦੀ ਹੈ।

ਨਿਰਸੰਦੇਹ ਸਭ ਤੋਂ ਪਹਿਲਾਂ ਸਰਮਾਏ ਨੇ ਪਿਛਾਂ ਰਿਹਾਂ ਦੇਸਾਂ ਵਲ ਨਿਗਾਹ ਕੀਤੀ। ਓਹ ਉਥੇ ਚੰਗਾ ਤਕੜਾ ਨਫਾ ਖੱਟ ਸਕਦੇ ਸਨ। ਇਨ੍ਹਾਂ ਦੇਸ਼ਾਂ ਪਾਸ ਸਰਮਾਇਆ ਥੋੜਾ ਹੈ, ਜ਼ਮੀਨ ਸਸਤੀ ਹੈ, ਮਜ਼ਦੂਰੀ ਤੇ ਕੱਚਾ ਮਾਲ ਆਦ ਐਵੇਂ ਵਜੋਂ ਹੀ ਮਿਲ ਸਕਦੇ ਹਨ। ਵੀਹਵੀਂ ਸਦੀ ਦੇ ਅਰੰਭ ਤੋਂ ਸਰਮਾਏ ਦਾ ਨਕਾਸ ਚਾਰ ਚਫੇਰੇ ਇਕ ਵਡਾ ਭਾਰੀ ਚਮਤਕਰਾ ਬਣ ਗਿਆ। ਇਸਦੇ ਨਾਲ ੨ ਜਿਸ ਤਰਾਂ ਨਿਯਮ ਹੀ ਹੈ, ਵਡਿਆਂ ਸਰਮਾਏਦਾਰ ਦੇਸ਼ਾਂ ਨੇ ਜਿਨ੍ਹਾਂ ੨ ਦਸਾਂ ਨੂੰ ਉਹ ਅਪਣਾ ਸਰਮਾਇਆ ਭੇਜਦੇ ਸਨ ਉਤੇ ਆਪਣੇ ਪੂਰੇ ਜਾਂ ਅਧ-ਪਚੱਧੇ ਕਬਜ਼ੇ ਕਰਨੇ ਸ਼ੁਰੂ ਕਰ ਦਿਤੇ। ਕਈਆਂ ਦੇਸ਼ਾਂ ਨੂੰ ਜਿਤਣ ਲਈ, ਅਤੇ ਉਥੇ ਭੇਜੇ ਗਏ ਸਰਮਾਏ ਦੀ ਰਾਖੀ ਲਈ ਮਾਲੀ ਸਰਮਾਏ ਦੇ ਮਾਲਕ ਦੇਸ਼ ਨੇ ਫੌਜਾਂ ਤਿਆਰ ਕੀਤੀਆਂ। ਰਾਹ ਵਿਚ ਜਾ ਰਹੇ ਮਾਲ ਦੇ ਬਚਾਉ ਲਈ ਅਤੇ ਨਵੀਆਂ ਬੰਦਰਗਾਹਾਂ ਤੇ ਕਬਜ਼ਾ ਕਰਨ ਲਈ ਸਰਮਾਏਦਾਰ ਮਲਕਾਂ ਨੇ ਲੜਾਈ ਦੇ ਜਹਾਜ਼, ਕਰੂਸਰ (ਦੁਸ਼ਮਨ ਦੀ ਭਾਲ ਵਿਚ ਫਿਰਨ ਵਾਲੇ ਜੰਗੀ ਜਹਾਜ਼)