ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/33

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੯

ਜਾਂਦੇ ਹਨ ਅਤੇ ਸਾਰਿਆਂ ਵਰਿਆਂ ਤੋਂ ਛੋਟਿਆਂ ਮੁਲਾਜ਼ਮਾਂ ਦਾ ਤਕਰੀਬਨ ਸਾਰੇ ਦਾ ਸਾਰਾ ਪੈਸਾ, ਪੈਦਾਵਾਰ ਦੇ ਸਾਰੇ ਸਾਧਨ ਅਤੇ ਕਚੇ ਮਾਲ ਦੇ ਸਮੇਂ ਇਨ੍ਹਾਂ ਦੇ ਕਾਬੂ ਵਿਚ ਆ ਜਾਂਦ ਹਨ। ਇਹ ਸਾਰੀ ਇੰਡਸਟਰੀ ਤੇ ਮੁਲਕ ਦੀ ਸਾਰੀ ਆਰਥਕਤਾ ਅਤੇ ਸਗੋਂ ਕਈਆਂ ਦੇਸ਼ਾਂ ਦੀ ਅਰਥਕਤਾ ਤੇ ਆਪਣਾ ਹੁਕਮ ਚਲਾਉਂਦੇ ਹਨ। ਸਰਮਾਏਦਾਰਾਂ ਦਾ ਇਹ ਹੀ ਛੋਟਾ ਜਿਹਾ ਟੋਲਾ ਇੰਡਸਟਰੀਅਲ ਕਾਰੋਬਾਰਾਂ, ਬੈਂਕਾਂ ਤੇ ਆਵਾਜਾਈ ਦਾ ਮਾਲਕ ਹੋ ਜਾਂਦਾ ਹੈ। ਲੈਨਿਨ ਨੇ ਕਿਹਾ ਹੈ ਕਿ ਉਥ “ਬੰਕਾਂ ਦੀ ਵਡਿਆਂ ਇੰਟੀਅਲ ਤੇ ਤਜਾਰਤੀ ਕਾਰੋਬਾਰਾਂ ਨਾਲ ਜ਼ਾਤੀ ਯੂਨੀਅਨ ਹੋ ਜਾਂਦੀ ਹੈ।” “ਪੈਦਾਵਾਰ ਦੀ ਅਕੱਤ੍ਰਾਤਾ, ਜਿਹੜੀ ਮਨੋਪਲੀ ਨੂੰ ਜਨਮ ਦਿੰਦੀ ਹੈ। ਬੰਕਾਂ ਦਾ ਇੰਡਸਟਰੀ ਨਾਲ ਮੇਲ ਜਾਂ ਅਕੱਠ, ਮਾਲੀ ਸਰਮਾਏ ਦੇ ਪੈਦਾ ਹੋਣ ਦੀ ਵਰਤਾ ਹੈ?”

ਜੋ ਕੁਝ ਭੀ ਕਿਹਾ ਜਾ ਚੁਕਿਆ ਹੈ ਉਸ ਤੋਂ ਸਾਫ ਪਰਗਟ ਹੈ ਕਿ ਇਮਪੀਰੀਅਲਜ਼ਮ ਮਾਲੀ ਸਰਮਾਏ ਦੀ ਹਕੂਮਤ ਦਾ ਸਮਾਂ ਹੈ।

ਸਰਮਾਏ ਦਾ ਨੁਕਾਸ ਦੁਨੀਆਂ ਦੀ ਵੰਡ ਅਤੇ ਉਸਦੀ ਦੁਬਾਰਾ ਵੰਡ ਲਈ ਘੋਲ

ਮਾਲੀ ਸਰਮਾਏ ਦੇ ਵਾਧੇ ਨਾਲ ਵਡੀਆਂ ਸਰਮਾਏਦਾਰ ਤਾਕਤਾਂ ਦੀਆਂ ਨਵੀਆਂ ਮੰਡੀਆਂ ਅਤੇ ਕਚੇ ਮਾਲ ਦੇ ਸੋਮਿਆਂ ਲਈ ਜ਼ਰੂਰ ਭੀ ਤੇਜ਼ੀ ਨਾਲ ਵਧ ਜਾਂਦੀਆਂ ਹਨ। ਉਨਵੀਂ ਸਦੀ ਦੇ ਅਖੀਰ ਤਾਈਂ ਇਕ