ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/32

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੮

ਸ਼ੇਅਰ (ਹਿਸੇ) ਖਰੀਦ ਲੈਂਦੀ ਹੈ ਅਤੇ ਇਸ ਤਰ੍ਹਾਂ ਆਪਣੇ ਪਰਤੀਨਿਧ ਨੂੰ ਬੋਰਡ ਵਿਚ ਸ਼ਾਮਲ ਕਰਵਾ ਆਪਣੀ ਕਾਰਵਾਈ ਨੂੰ ਫਰਮ ਦੇ ਅੰਦਰ ਵੜ ਕੇ ਸ਼ੁਰੂ ਕਰ ਦਿੰਦੀ ਹੈ ਤੇ ਦੂਜੀ ਚਾਲ ਜੋ ਬੰਕ ਚਲਦੀ ਹੈ, ਇਹ ਹੈ ਕਿ ਓਹ ਫਰਮ ਨੂੰ ਦਿਤੇ ਹੋਏ ਕਰਜ਼ੇ ਨੂੰ ਮੁਖ ਰਖਕੇ ਆਪਣਾ ਬਾਹਰੋਂ ਜ਼ਾਤੀ ਕਬੁ ਉਸ ਤੇ ਰਖਦੀ ਹੈ।

ਦੂਜੇ ਪਾਸੇ ਫਰਮਾਂ ਜਿਨ੍ਹਾਂ ਦਾ ਕਿ ਪੈਸਾ ਬੰਕ ਵਿਚ ਜਮਾਂ ਹੈ ਓਹਨਾਂ ਨੂੰ ਭੀ ਬੰਕ ਦੀ ਹਾਲਤ ਨਾਲ ਵਾਸਤਾ ਹੈ ਕਿਉਂਕਿ ਜੇ ਬੰਕ ਟੁਟ ਗਈ ਤਾਂ ਕਈਆਂ ਫਰਮਾਂ ਵਲੋਂ ਉਸ ਵਿਚ ਜਮਾਂ ਕਰਾਇਆ ਪੈਸਾ ਮਾਰਿਆ ਜਾਵੇਗਾ ਜਿਸ ਨਾਲ ਇਨ੍ਹਾਂ ਫਰਮਾਂ ਦਾ ਭੀ ਦੀਵਾਲਾ ਨਿਕਲ ਜਾਵੇਗਾ। ਇਸ ਲਈ ਇੰਡਸਟਰੀਅਲ ਕਾਰੋਬਾਰ ਭੀ ਲੰਕ ਦੇ ਮਾਮਲਿਆਂ ਤੇ ਆਪਣਾ ਅਸਰ ਰਖਣ ਦੀ ਕੋਸ਼ਿਸ਼ ਕਰਦੇ ਹਨ। ਉਹ ਬੰਕ ਦਿਆਂ ਆਗੂ ਮਹਿਕਮਿਆਂ ਵਿਚ ਆਪਣੇ ਆਦਮੀ ਭੇਜਦੇ ਹਨ। ਫਰਮਾਂ ਨੂੰ ਦੋਹੀਂ ਪਾਸੀਂ ਲਾਭ ਹੈ। ਇਕ ਪਾਸੇ ਤਾਂ ਉਹ ਆਪਣੇ ਪੈਸੇ ਜਮਾਂ ਕਰਵਾ ਸਕਦੀਆਂ ਹਨ ਦੂਜੇ ਪਾਸੇ ਜਦ ਉਹਨਾਂ ਨੂੰ ਕਰਜ਼ ਦੀ ਲੋੜ ਹੋਵੇ ਬਿਨ ਮੁਕਰਿਆਂ ਮਿਲ ਸਕਦਾ ਹੈ।

ਬੰਕਾਂ ਦਾ ਆਪਸ ਵਿਚ ਦਾ ਟਾਕਰਾ ਬਕਾਂ ਦੇ ਇਕ ਦੂਜੇ ਵਿਚ ਮਿਲਕੇ ਤਾਕਤਵਰ ਹੋ ਜਾਣ ਵਲ ਲੈ ਜਾਂਦਾ ਹੈ। ਭਾਵ ਬੰਕਾਂ ਦੀ ਅਕੱਤਤਾ ਵਲ ਲੈ ਜਾਂਦਾ ਹੈ। ਇਹ ਐਨ ਇੰਨਡਸਟਰੀ ਵਾਂਗ ਹੀ ਹੁੰਦਾ ਹੈ। ਬੰਕਾਂ ਨੂੰ ਨਾਲ ਮਿਲਾਉਣ ਵਾਲੇ ਸਭ ਤੋਂ ਤਾਕਤਵਰ ਮਨੋਪਲਿਸਟ ਹੋ