ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/31

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੭

ਜਮਾ ਕਰਾ ਦਿੰਦਾ ਹੈ ਕਿ ਉਨੇ ਚਿਰ ਲਈ ਇਹਦਾ ਬਿਆਜ ਆਵੇ। ਇਹ ਬੰਕ ਲਈ ਭੀ ਲਾਭਦਾਇਕ ਹੈ। ਬੰਕ ਪੈਸਾ ਰਖਣ ਵਾਲਿਆਂ ਤੋਂ ਘਰ ਬਿਆਜ ਤੇ ਪੈਸਾ ਲੈਕੇ ਕਈਆਂ। ਸਰਮਾਏਦਾਰਾਂ ਨੂੰ ਵਧ ਬਿਆਜ ਤੇ ਪੈਸਾ ਚਾਹੜ ਦਿੰਦੀ ਹੈ। ਇਕ ਸਰਮਾਏਦਾਰ ਕੋਲੋਂ ਉਸ ਵੇਲੇ ਵਾਧੂ ਪਿਆ ਪੈਸਾ ਜਿਹੜਾ ਕਿ ਬੈਂਕ ਨੇ ਲਿਆਂ ਇਹ ਦੂਜੇ ਸਰਮਾਏਦਾਰ ਨੂੰ ਜਿਸ ਨੂੰ ਕਿ ਉਸ ਵੇਲੇ ਕਰਜ਼ ਦੀ ਲੋੜ ਹੈ ਦੇ ਦਿੰਦੀ ਹੈ। ਬੰਕ ਵਾਸਤੇ ਇਹ ਲਾਭਵੰਦ ਕਾਰ ਹੈ। ਬੰਕਾਂ ਪੈਸਾ ਜਮਾ ਕਰਵੌਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦੀਆਂ ਹਨ। ਇਹ ਪੈਸਾ ਨ ਸਿਰਫ ਸਰਮਾਏਦਾਰ ਹੀ ਸਗੋਂ ਛੋਟੀਆਂ ਜਾਇਦਾਦਾਂ ਦੇ ਮਾਲਕ, ਮੁਲਾਜ਼ਮ, ਮਾਸਟਰ, ਮਿਸਤਰੀ, ਕਿਸਾਨ ਤੇ ਮਜ਼ਦੂਰ ਭੀ ਜਮਾਂ ਕਰਾਉਂਦੇ ਹਨ। ਇਸ ਤਰ੍ਹਾਂ ਅਕੱਠਾ ਕੀਤਾ ਹੋਇਆ ਪੈਸਾ ਇਹ ਸਰਮਾਏਦਾਰਾਂ ਦੇ ਹਵਾਲੇ ਕਰ ਦਿੰਦੀ ਹੈ। ਕਿਸੇ ਬੈਂਕ ਪਾਸ ਜਿ ਬਹੁਤਾ ਗਸ਼ਤੀ ਸਰਮਾਇਆ (Circulating Capital) ਹੁੰਦਾ ਹੈ, ਉਨਾਂ ਹੀ ਜ਼ਿਆਦਾ ਉਹ ਆਪਣੀਆਂ ਕਾਰਵਾਈਆਂ ਨੂੰ ਵਧਾ ਸਕਦੀ ਹੈ। ਪਰ ਪੈਸਾ ਦੇਣ ਲਗਿਆਂ ਬੰਕ ਨੂੰ ਇਹ ਯਕੀਨ ਹੋ ਜਾਣਾ ਜ਼ਰੂਰੀ ਹੈ ਕਿ ਜਿਸ ਫਰਮ ਨੂੰ ਇਹ ਪੈਸਾ ਦੇ ਰਿਹਾ ਹੈ ਉਹ ਇਸ ਨੂੰ ਅਕਰਾਰ ਤੇ ਪੈਸਾ ਵਾਪਸ ਕਰ ਦਵੇਗੀ। ਇਸ ਲਈ ਬੰਕ ਫਰਮ ਦੇ ਕੰਮ ਵਿਚ ਹੌਲੀ ੨ ਘਸੜਨ ਲਗ ਪੈਂਦੀ ਹੈ ਤਾਂ ਕਿ ਉਸ ਦੀ ਕਾਰਵਾਈ ਤੇ ਕਾਬੂ ਰਖਿਆ ਜਾਵੇ।

ਜੇ ਤਾਂ ਫਰਮ ਲਿਮਟਡ ਕੰਪਨੀ ਹੈ ਤਾਂ ਬੰਕ ਉਸਦੇ