ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/28

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੪

ਬਣੌਣ ਦੀ ਇੰਡਸਟਰੀ ਟ੍ਰਸਟਾਂ ਵਿਚ ਸ਼ਾਮਲ ਸੀ। ਸੋਵੀਅਟ ਰੂਸ ਨੂੰ ਛਡਦਿਆਂ ਹੋਇਆਂ ਬਾਕੀ ਦੁਨੀਆਂ ਦੀ ਪਟਰੌਲ, ਮਿਟੀ ਦੇ ਤੇਲ ਦੀ ਤਕਰੀਬਨ ਅਧੀ ਇੰਡਸਟਰੀ ਦੋਂਹ ਟ੍ਰਸਟਾਂ ਦੇ ਹਥ ਵਿਚ ਹੈ। ਅਮਰੀਕਨ ਸਟੈਂਡਰਡ ਆਇਲ ਤੇ ਅੰਗਰੇਜ਼ੀ ਰੌਲਡਲ ਸ਼ੈਲ।

ਲੈਨਿਨ ਨੇ ਕਿਹਾ ਹੈ ਕਿ ਮਨੋਪਲੀ ਅਜ ਕਲ ਦੀ ਸਰਮਾਏਦਾਰ ਆਰਥਕਤਾ ਵਿਚ ਜੇ ਸਭ ਤੋਂ ਜ਼ਰੂਰੀ ਨਹੀਂ ਤਾਂ ਸਭ ਤੋਂ ਜਰੂਰੀਆਂ ਵਿਚੋਂ ਇਕ ਵਾਕਿਆ ਹੈ ਅਤੇ ਯੂਰਪ ਵਿਚ ਵੀਹਵੀਂ ਸਦੀ ਦੇ ਅਰੰਭ ਨੂੰ ਐਨ ਦਰੁਸਤ ਕਿਹਾ ਜਾ ਸਕਦਾ ਹੈ ਕਿ ਇਸ ਸਮੇਂ ਪੁਰਾਣੀ ਸਰਮਾਏਦਾਰੀ ਨੇ ਨਵੀਂ ਨੂੰ ਰਾਹ ਦਿਤਾ।

ਇਕ ਦੂਜੇ ਤੋਂ ਵਾਕਫ ਜੁਦਾ ੨ ਬੇਤਰਤੀਬੇ ਸਰਮਾਏਦਾਰਾਂ ਦੇ ਪੁਰਾਣੇ ਮੁਕਾਬਲੇ ਦੀ ਜਗਾ ਮਨੋਪਲੀ ਨੇ ਲੈ ਲਈ ਪਰ ਇਸ ਨਾਲ ਮੁਕਾਬਲੇ ਦਾ ਘੋਲ ਖ਼ਤਮ ਨਹੀਂ ਹੋਇਆਂ ਸਗੋਂ ਇਹ ਜ਼ਿਆਦਾ ਸਖਤ ਤੇ ਤੇਜ਼ ਹੋ ਗਿਆ ਹੈ। ਮਨੋਪਆਂ ਜਿਨਾਂ ਵਿਚ ਇਕ ਜਾਂ ਕਈ ਇਕ ਮੁਲਕਾਂ ਦੀ ਇੰਡਸਟਰੀ ਦੀਆਂ ਜੁਦਾ 2 ਸ਼ਾਖਾਂ ਸ਼ਾਮਲ ਹਨ। ਆਪਸ ਵਿਚ ਮੰਡੀਆਂ ਲਈ ਕਚੇ ਮਾਲ ਲਈ, ਸਸਤੀ ਕਿਰਤ ਸ਼ਕਤੀ ਲਈ, ਜ਼ਮੀਨ ਲਈ ਅਤੇ ਕਲੋਨੀਆਂ ਲਈ ਸਖਤ ਲੜਾਈ ਕਰਦੀਆਂ ਹਨ। ਨਾ ਹੀ ਮਨੋਪਲੀਆਂ ਇਨ੍ਹਾਂ ਅਕੱਠਾਂ ਵਿਚ ਸ਼ਾਮਲ ਸਰਮਾਏਦਾਰਾਂ ਦੇ ਆਪਸ ਵਿਚ ਝਗੜਿਆਂ ਨੂੰ ਹੀ ਖਤਮ ਕਰ ਸਕਦੀਆਂ ਹਨ। ਟ੍ਰਸਟਾਂ ਦੇ ਅੰਦਰਲਾ ਮੁਕਾਬਲਾ ਅਸਰ ਰਸੂਖ