ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/26

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੨

ਖੜਾ ਹੋ ਜਾਂਦਾ ਹੈ। ਖਾਸ ਕਰ ਮੰਦਵਾੜੇ ਦੇ ਸਮੇਂ ਵਿਚ ਪੈਦਾਵਾਰ ਦੀ ਇਕੱਤਰਤਾ ਦੀ ਇਹ ਕਾਰਵਾਈ ਜ਼ਰੂਰ ਹੁੰਦੀ ਹੈ ਭਾਵ ਤਬਾਹ ਹੋ ਚੁਕਿਆਂ, ਕਮਜ਼ੋਰਾਂ ਤੇ ਜ਼ਿਆਦਾ ਪਛਾਂ ਰਿਹਾ ਹੋਇਆਂ ਕਾਰੋਬਾਰਾਂ ਦੀ ਥਾਂ ਇਕ ਵਡਾ ਕਾਰੋਬਾਰ ਖੜਾ ਹੋ ਜਾਂਦਾ ਹੈ। ਪੈਦਾਵਾਰ ਦੀ ਇਕੱਤਰਤਾ ਦੀ ਇਹ ਚਾਲ (Process) ਥੋੜਆਂ ਤੋਂ ਥੋੜਿਆਂ ਮਠੀ ਭਰ ਵਡਿਆਂ ਸਰਮਾਏਦਾਰਾਂ ਦੇ ਹਥ ਵਿਚ ਸਰਮਾਏ ਦੀ ਇਕੱਤਰਤਾ ਦੀ ਭੀ ਚਾਲ ਹੈ।

ਇੰਡਸਟਰੀ ਦੇ ਵਾਧੇ ਅਤੇ ਵਡਿਆਂ ਕਾਰੋਬਾਰਾਂ ਦੇ ਛੋਟਿਆਂ ਨੂੰ ਹੜੱਪ ਕਰ ਜਾਣ ਦੇ ਨਤੀਜੇ ਵਿਚ, ਸਭ ਤੋਂ ਜ਼ਿਆਦਾ ਤਾਕਤਵਰ ਫੈਕਟਰੀ ਤੇ ਮਿਲ ਮਾਲਕਾਂ ਦੇ ਇਕ ਛੋਟੇ ਜਹੇ ਟੋਲੇ ਹਥ ਸਰਮਾਏ ਦੀ ਵਡੀ ਭਾਰੀ ਗਿਣਤੀ ਜਮ੍ਹਾਂ ਹੋ ਜਾਂਦੀ ਹੈ। ਬਹੁਤੇ ਤੋਂ ਬਹੁਤਾ ਲਾਭ ਖਟਣ ਲਈ ਅਤੇ ਦੂਜਿਆਂ ਸਰਮਾਏਦਾਰ ਟੋਲਿਆਂ ਨਾਲ ਜ਼ਿਆਦਾ ਲਾਕੁਵੰਦ ਮੁਕਾਬਲਾ ਕਰਨ ਲਈ ਵਡਿਆਂ ਕਾਰੋਬਾਰਾਂ ਦੇ ਮਾਲਕ ਸਰਮਾਏਦਾਰਾਂ ਨੇ ਇੰਡਸਟ੍ਰੀ ਦੀ ਇਕ ਜਾਂ ਕਈ ਇਕ ਸੰਬੰਧਤ ਸ਼ਾਖਾਂ ਅੰਦਰ ਯੂਨੀਅਨਾਂ ਬਣਾ ਲਈਆਂ ਹਨ ਜਿਹਨਾਂ ਨੂੰ ਉਹ ਟ੍ਰਸਟ, ਕਨਸਰਨ ਤੇ ਸਿੰਡੀਕੇਟ ਆਦ ਦੇ ਨਾਵਾਂ ਨਾਲ ਪੁਕਾਰ ਦੇ ਹਨ। ਇਹ ਯੂਨੀਅਨਾਂ ਬਣਾਕੇ ਵਡੇ ਸਰਮਾਏਦਾਰ ਤਕਰੀਬਨ ਬਿਨਾਂ ਕਿਸੇ ਦੀ ਹੀਲ ਹੁਜਤ ਤੋਂ ਮੰਡੀ ਦੇ ਨਿਰਖਾਂ ਨੂੰ ਕਾਬੂ ਕਰਨ ਦੇ ਯੋਗ ਹੋ ਜਾਂਦੇ ਹਨ। ਇਸ ਤਰ੍ਹਾਂ ਉਹ ਇਨ੍ਹਾਂ ਦੀ ਯੂਨੀਅਨ ਤੋਂ ਬਾਹਰ ਰਹਿਕੇ ਮਨ ਮਰਜ਼ੀ ਦੀ ਕਾਰਵਾਈ ਕਰਨ ਵਾਲੇ ਮੁਕਾਬਲੇ