ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/25

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੧

ਖਾਸ ਕਰਕੇ ਜ਼ਿਆਦਾ ਸਾਫ ਪਰਗਟ ਹੋਣ ਲਗ ਜਾਂਦੀ ਹੈ। ਅਜੇਹਾਂ ਸਮਿਆਂ ਵਿਚ ਸਰਮਾਏਦਾਰੀ ਪਰਬੰਧ ਵਿਰੁਧ ਮਜ਼ਦੂਰਾਂ ਦਾ ਗੁਸਾ ਖਾਸ ਕਰਕੇ ਜ਼ਿਆਦਾ ਤੇਜ਼ ਹੋ ਜਾਂਦਾ ਹੈ

ਆਪਣੀ ਉਚੀ ਤੋਂ ਉਚੀ ਤਰਕੀ ਦੇ ਸਮੇਂ ਭਾਵ ਇੰਮਪੀਰੀਅਲਿਜ਼ਮ ਦੇ ਸਮੇਂ ਸਰਮਾਏਦਾਰੀ ਸਮਾਜ ਦੀਆਂ ਸਾਰੀਆਂ ਵਿਰੋਧਤਾਈਆਂ ਜ਼ਿਆਦਾ ਤੋਂ ਜ਼ਿਆਦਾ ਤਿਖੀਆਂ ਹੋ ਜਾਂਦੀਆਂ ਹਨ।

ਲੈਨਿਨ ਨੇ ਆਪਣੀਆਂ ਕਿਤਾਬਾਂ ਵਿਚ ਇਮਪੀਰੀਅਲਿਜ਼ਮ ਦੇ ਭਾਵ ਨੂੰ ਚੰਗੀ ਤਰ੍ਹਾਂ ਖੋਲ੍ਹਕੇ ਦਸਿਆ ਹੈ ਜਿਸ ਤਰਾਂ ਸਰਮਾਏਦਾਰੀ ਦਾ ਅਖੀਰਲਾ ਦਰਜਾ, ਲੜਾਈਆਂ ਤੇ ਇਨਕਲਾਬਾਂ ਦਾ ਸਮਾਂ, ਜਗਤ ਕਰਾਂਤ ਕਾਰੀ ਦੀ ਪਹਿਲੀ ਸੰਝ ਆਦ।


ਇਮਪੀਰੀਅਲਿਜ਼ਮ ਦੇ ਖਾਸ ਚਿੰਨ

ਸਰਮਾਏਦਾਰਾਂ ਦੀਆਂ ਮਨੋਪਲੀ ਯੂਨੀਅਨਾਂ ਭਾਵ ਟ੍ਰਸਟ, ਸਿੰਡੀਕੇਟ ਤੇ ਕਾਰਟਿਲ

ਅਸੀਂ ਪਿਛੇ ਵੇਖ ਚੁਕੇ ਹਾਂ ਕਿ ਮੁਕਾਬਲੇ ਦੇ ਦੌਰ ਵਿਚ ਕਿਸ ਤਰਾਂ ਕਈ ਇਕ ਛੋਟਿਆਂ ਤੇ ਦਰਮਿਆਨਿਆਂ ਕਾਰੋਬਾਰਾਂ ਨੂੰ ਹੜੱਪ ਕਰਦਾ ਹੋਇਆ ਇਕ ਵਡਾ ਕਾਰੋਬਾਰ