ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/23

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੯

ਪਰਬੰਧ ਵਿਚ ਹੀ ਮਿਲਦਾ ਹੈ। ਮੰਦਵਾੜਿਆਂ ਤੋਂ ਬਚਨ ਲਈ ਸਰਮਾਏਦਾਰੀ ਪਰਬੰਧ ਨੂੰ ਜੜੋਂ ਪੁਟਣਾ ਜ਼ਰੂਰੀ ਹੈ।

ਸਰਮਾਏਦਾਰ ਮੰਦਵਾੜਿਆਂ ਵਿਚੋਂ ਕਿਸ ਤਰ੍ਹਾਂ ਨਿਕਲਦੇ ਹਨ?

ਉਹ ਪੈਦਾਵਾਰ ਨੂੰ ਘਟਾ ਦਿੰਦੇ ਹਨ, ਤਿਆਰ ਪਏ ਮਾਲ ਦੇ ਇਕ ਹਿਸੇ ਨੂੰ ਬਰਬਾਦ ਕਰ ਦਿੰਦੇ ਹਨ। ਹੌਲੀ ਹੌਲੀ, ਭਾਵੇਂ ਘਟ ਕੀਮਤ ਤੇ ਹੀ, ਪਏ ਮਾਲ ਦਾ ਜ਼ਖੀਰਾ ਘਟ ਕਰ ਦਿਤਾ ਜਾਂਦਾ ਹੈ। ਸਰਮਾਇਦਾਰ ਨਵੀਆਂ ਮੰਡੀਆਂ ਤੇ ਕਬਜ਼ਾ ਕਰ ਲੈਂਦੇ ਹਨ। ਮਜ਼ਦੂਰਾਂ ਦੀ ਲੁਟ ਖਸੁਟ ਨੂੰ ਜ਼ਿਆਦਾ ਵਧਾ ਦਿੰਦੇ ਹਨ। ਇਸ ਤੋਂ ਵਧ ਸਰਮਾਏਦਾਰਾਂ ਨੂੰ ਇਨਾਂ ਘਟ ਕੀਮਤਾਂ ਤੇ ਭੀ ਨਵੇਂ ਖਟਨ ਦੀ ਕੋਸ਼ਿਸ਼ ਆਪਣੇ ਕਾਰੋਬਾਰਾਂ ਦੇ ਢੰਗਾਂ ਨੂੰ ਸੁਧਾਰਨ, ਸੁਧਾਰੀਆਂ ਗਈਆਂ ਮਸ਼ੀਨਾਂ, ਸੰਦ ਤੇ ਬੰਦਾਂ ਲੌਣ ਲਈ ਮਜਬੂਰ ਕਰਦੀ ਹੈ। ਇਸ ਨਾਲ ਨਵੀਆਂ ਮਸ਼ੀਨਾਂ ਦੀ ਮੰਗ ਵਧ ਜਾਂਦੀ ਹੈ। ਜਿਸ ਕਰਕੇ ਇਨ੍ਹਾਂ ਦੀ ਕਮਤ ਵਧ ਜਾਂਦੀ ਹੈ। ਇੰਡਸਟਰੀ ਦੇ ਉਹ ਹਸੇ ਜਿਹੜੇ ਮਸ਼ੀਨਾਂ ਪੈਦਾ ਕਰਦੇ ਹਨ ਮੁੜ ਸੁਰਜੀਤ ਹੋਣ ਤੇ ਫੈਲਣੇ ਸ਼ੁਰੂ ਹੋ ਜਾਂਦੇ ਹਨ। ਮਜ਼ਦੂਰਾਂ ਦਾ ਇਕ ਹਿੱਸਾ ਮੁੜ ਪੈਦਾਵਾਰ ਵਿਚ ਲਾਇਆਂ ਜਾਂਦਾ ਹੈ। ਇਸ ਤਰਾਂ ਵਰਤਣ ਵਾਲੇ ਮਾਲ ਦੀ ਮੰਗ ਵਧ ਜਾਂਦੀ ਹੈ। ਇਸ ਤਰਾਂ ਇਸ ਤੋਂ ਪਿਛੋਂ ਇੰਡਸਟਰੀ ਦੇ ਕਪੜੇ ਤੇ ਖਾਣ ਆਦ ਦੀਆਂ ਚੀਜ਼ਾਂ ਪੈਦਾ ਕਰਨ ਵਾਲੇ ਹਿਸੇ ਸੁਰਜੀਤ ਤੇ ਖੁਸ਼ਹਾਲ ਹੋਣੇ ਸ਼ੁਰੂ ਹੋਣ ਲਗ ਪੈਂਦੇ ਹਨ।