ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/22

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੮

ਨਹੀਂ। ਬੈਂਕਾਂ ਟੁੱਟ ਜਾਂਦੀਆਂ ਹਨ ਕਿਉਂਕਿ ਇਹ ਪੈਸੇ ਜਮ੍ਹਾਂ ਕਰੌਣ ਵਾਲਿਆਂ ਦੇ ਕੌਲ ਕਰਾਰ ਪੂਰੇ ਨਹੀਂ ਕਰ ਸਕਦੀਆਂ। ਬੈਂਕਾਂ ਤੋਂ ਪਿਛੋਂ ਉਹ ਇੰਡਸਟਰੀ ਵਾਲੇ ਤੇ ਤਜਾਰਤੀ ਲੋਕ ਜੇਹੜੇ ਡਿਗ ਰਹੀਆਂ ਕੀਮਤਾਂ ਦੇ ਨਾਲ ਨਹੀਂ ਨਿਭ ਸਕਦੇ ਹਟ ਜਾਂਦੇ ਹਨ। ਇਕ ਮੁੰਦਵਾੜਾ ਸ਼ੁਰੂ ਹੋ ਜਾਂਦਾ ਹੈ। ਦਰਅਸਲ ਮੰਦਵਾੜੇ ਦਾ ਸਭ ਤੋਂ ਜ਼ਿਆਦਾ ਭਾਰ ਮਜ਼ਦੂਰ ਜਮਾਤ ਸਿਰ ਪੈਂਦਾ ਹੈ। ਹਜ਼ਾਰਾਂ ਮਜ਼ਦੂਰ ਕੰਮੋ ਬਾਹਰ ਕਢ ਦਿਤੇ ਜਾਂਦੇ ਹਨ। ਬੇਕਾਰੀ ਤੇ ਗਰੀਬੀ ਵਧੀ ਹੈ। ਜੇਹੜੇ ਅਜੇ ਕੰਮ ਕਰਦੇ ਭੀ ਹਨ ਉਨਾਂ ਦੀਆਂ ਉਜਰਤਾਂ ਘਟਾ ਦਿਤੀਆਂ ਜਾਂਦੀਆਂ ਹਨ।

ਮੰਦਵਾੜੇ ਦਾ ਪਹਿਲਾ ਕਾਰਨ ਪੈਦਾਵਾਰ ਦੇ ਸੋਸ਼ਲ ਲਛਣ ਅਤੇ ਨਿਜੀ ਕਬਜੇ ਦੀ ਬੁਨਆਦੀ ਵਿਰੋਧਤਾਈ ਵਿਚ ਹੈ। ਅਸਲ ਵਿਚ ਇਸ ਵਿਰੋਧਤਾਈ ਵਿਚ ਕੀ ਹੋਇਆ? ਭਾਵ ਜੇ ਸਮਾਜ ਖੁਦ ਸੋਸ਼ਲ ਮਿਹਨਤ ਲਾਉਂਦਾ ਹੈ ਅਤੇ ਸੋਸ਼ਲ ਮਿਹਨਤ ਦੇ ਫਲ ਸਮਾਜ ਵਲੋਂ ਖੁਦ ਵੰਡ ਦਿਤੇ ਜਾਂਦੇ ਹਨ ਤਾਂ ਤੇ ਕੋਈ ਬੁਰਜ਼ੁਆ ਜਮਾਤ ਹੀ ਨਾ ਰਹੇਗੀ। ਇਕ ਜਰਾਕ ਮੁਠੀ ਭਰ ਲੋਕ ਧਨੀ ਨਾ ਹੁੰਦੇ ਜਾਣਗੇ ਤੇ ਸਮਾਜ ਦੀ ਬਹੁਗਿਣਤੀ ਭਾਵ ਮਜ਼ਦੂਰ ਤੇ ਹੋਰ ਮੋਹਨਤਕਸ਼ ਗਰੀਬ ਨਹੀਂ ਹੋਣਗੇ ਤਾਂ ਤੇ ਪੈਦਾਵਾਰ ਵਿਚ ਬਦਨਜ਼ਮੀ,ਮੰਦਵਾੜੇ ਨਹੀਂ ਹੋਣਗੇ ਪਰ ਤਦ ਸਰਮਾਏਦਾਰੀ ਖੁਦ ਭੀ ਨਹੀਂ ਹੋਵੇਗੀ।

ਅੰਤ ਵਿਚ ਮੰਦਵਾੜਿਆਂ ਦਾ ਕਾਰਨ ਸਰਮਾਏਦਾਰੀ