ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/21

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੭

ਅਤੇ ਬੁਰਜੂਆਜ਼ੀ ਵਿਚ ਵਿਰੋਧਤਾਈਆਂ ਨੂੰ ਜ਼ਿਆਦਾ ਤੇਜ਼ ਕਰਨ ਵਲ ਲੈ ਜਾਂਦਾ ਹੈ।

ਸਰਮਾਏਦਾਰੀ ਦੀਆਂ ਵਿਰੋਧਤਾਈਆਂ ਕਿਧਰ ਨੂੰ ਲੈ ਜਾ ਰਹੀਆਂ ਹਨ

ਪੈਦਾਵਾਰ ਤੇ ਤਜਾਰਤ ਦੇ ਆਮ ਦੁਬਾਰਾ ਜਿੰਦਾ ਹੋਣ ਅਤੇ ਖੁਸ਼ਹਾਲੀ ਦੇ ਸਮੇਂ ਨੂੰ ਲੈ ਲਵੋ। ਸਰਮਾਏਦਾਰ ਕਚੇ ਮਾਲ ਆਦ ਲਈ ਲੜਦੇ ਹੋਏ ਜਿਨਾਂ ਜ਼ਿਆਦਾ ਹੋ ਸਕੇ ਮੰਡੀ ਵਿਚ ਮਾਲ ਸਟਣ ਲਈ ਇਕ ਦੂਜੇ ਦਾ ਮੁਕਾਬਲਾ ਕਰਦੇ ਹਨ। ਸਰਮਾਏਦਾਰਾਂ ਲਈ ਇਹ ਚੰਗਾ ਸਮਾਂ ਹੈ। ਉਹ ਮਾਲ ਮਨਮਰਜੀ ਦੀ ਕੀਮਤ ਤੇ ਵੇਚ ਸਕਦੇ ਹਨ। ਇਕ ਜਾਂ ਦੋ ਸਾਲ ਗੁਜ਼ਰ ਜਾਂਦੇ ਹਨ। ਸਰਮਾਏਦਾਰ ਇਕ ਦਮ ਦੇਖਦੇ ਹਨ ਕਿ ਫਲਾਣਾ ੨ ਮਾਲ ਐਡੀ ਛੇਤੀ ਨਹੀਂ ਵਿਕ ਰਿਹਾ ਅਤੇ ਉਹ ਬਹੁਤ ਚਿਰ ਲਈ ਬਿਨਾਂ ਵਿਕਰੀਉਂ ਪਿਆ ਰਹਿੰਦਾ ਹੈ, ਇਹ ਬਹੁਤ ਸਾਰਾ ਪੈਦਾ ਹੋ ਚੁਕਿਆ ਹੈ ਇਸ ਨੂੰ ਮੰਡੀ ਵਿਚ ਵੇਚਣਾ ਐਸਾ ਸੌਖਾ ਨਹੀਂ, ਕੀਮਤਾਂ ਡਿਗ ਰਹੀਆਂ ਹਨ ਸਰਮਾਏਦਾਰਾਂ ਵਿਚ ਕਾਰ ਤੋਂ ਆਪਣੇ ਮਾਲ ਨੂੰ ਵੇਚਣ ਲਈ ਮੁਕਾਬਲੇ ਦਾ ਘੋਲ ਤਿਖਾ ਹੋ ਜਾਂਦਾ ਹੈ। ਉਨ੍ਹਾਂ ਵਿਚੋਂ ਕਈ ਕਚੇ ਮਾਲ ਦੀ ਖਰੀਦ ਦੇ ਕਰਜ਼ੇ ਵਾਪਸ ਨਹੀਂ ਦੇ ਸਕਦੇ, ਕਿਉਂਕਿ ਪੈਸਾ ਜਿਹੜਾ ਕਿ ਉਨਾਂ ਮਾਲ (ਕਚੇ ਮਾਲ ਦੀ ਖਰੀਦ ਵਿਚ, ਕਿਰਤ ਸ਼ਕਤੀ,, ਟੈਕਸ ਆਦ) ਵਿਚ ਲਾਇਆ ਹੈ, ਵਾਪਸ ਨਹੀਂ ਆਉਂਦਾ। ਮਾਲ ਵਿਕਿਆ