ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/20

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੬

ਅਤੇ ਕਈ ਹੋਰ ਤਰ੍ਹਾਂ ਮਜ਼ਦੂਰਾਂ ਦੀ ਲੁਟ ਖਸੁਟ ਨੂੰ ਹੋਰ ਤੇਜ਼ ਕਰਨ ਦੀ ਖੁਲ੍ਹ ਦੇ ਦਿੰਦਾ ਹੈ।

ਸਰ-ਮਾਏਦਾਰ ਮੁਲਕਾਂ ਵਿਚ ਬੇਕਾਰ ਮਜ਼ਦੂਰਾਂ ਦੀ ਭਾਰੀ ਗਿਣਤੀ ਅਤੇ ਤਬਾਹ ਕੀਤੇ ਹੋਏ ਕਿਸਾਨ ਜਿਨ੍ਹਾਂ ਨੂੰ ਜ਼ਿੰਦਗੀ ਤੋਂ ਅਲਹਿਦਾ ਕੀਤਾ ਗਿਆ ਹੈ। ਮੇਹਨਤ ਕਸ਼ਾਂ ਦੀ ਆਮ ਹਾਲਤ ਤੇ ਅਸਰ ਪਾਉਂਦੀ ਹੈ। ਜੇਹੜੇ ਅਜ ਕੰਮ ਕਰਦੇ ਹਨ ਉਨ੍ਹਾਂ ਨੂੰ ਭਲਕੇ ਦਾ ਇਤਬਾਰ ਨਹੀ ਤਬਾਹ ਹੋ ਚੁੱਕੇ ਕਿਸਾਨਾਂ ਅਤੇ ਦਸਤਕਾਰਾਂ ਆਦੇ ਦੇ ਨਾਲ ਮਿਲਣ ਨਾਲ ਬੇਕਾਰਾਂ ਦੀ ਫੌਜ ਦੀ ਗਿਣਤੀ ਹੋਰ ਵਧ ਜਾਂਦੀ ਹੈ। ਜੱਨਤਾ ਦੀ ਆਮ ਗਰੀਬੀ ਵਧ ਜਾਂਦੀ ਹੈ। ਸਰਮਾਏ ਦੇ ਇਕੱਠ ਅਤੇ ਸਰਮਾਏ ਦਾਰੀ ਦੀ ਤਰੱਕੀ ਦਾ ਏਹ ਅਵੱਸ਼ਯ ਨਤੀਜਾ ਹੈ।

ਦੂਜੇ ਪਾਸੇ ਸਰਮਾਏਦਾਰੀ ਮਦਾਨ ਵਿਚ ਧਨ, ਐਸ਼ ਅਤੇ ਸਸਤੀ ਵਧ ਜਾਂਦੀ ਹੈ।

ਇਕ ਪਾਸੇ ਕਈ ਕਰੋੜ ਮੇਹਨਤ ਕਸ਼ ਜੱਨਤਾ ਦਾ ਗਰੀਬ ਹੁੰਦੇ ਜਾਣਾ ਦੂਜੇ ਪਾਸੇ ਜ਼ਿੰਦਗੀ ਦੇ ਸਾਰੇ ਉਚ ਪਦਾਰਥਾਂ ਦਾ ਵੇਹਲੜ ਲੁਟਣ ਵਾਹੁਣ ਵਾਲੀ ਜਮਾਤ ਦੇ ਹਥ ਵਿਚ ਇਕੱਠੇ ਹੁੰਦੇ ਜਾਣਾ * ਪ੍ਰੋਲੇਤਾਰਆ


ਨੋਟ-੧. * ਪ੍ਰੋਲੋਤਾਰੀਆ ਮਜ਼ੂਰ, ਜਿਨ੍ਹਾਂ ਪਾਸ ਆਪਣੇ ਹਥਾਂ ਪੈਰਾਂ ਤੋਂ ਬਿਨਾਂ ਕੋਈ ਸੰਦ ਜਾਂ ਸਾਧਨ ਨਹੀਂ।

੨. ਬੁਰਜੁਆਜ਼ੀ-ਸਰਮਾਏਦਾਰ ਸ਼੍ਰੇਣੀ।