ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/15

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧

ਪੈਦਾ ਕਰ ਸਕਦਾ ਹੈ।

ਉਹ ਚੰਗੀਆਂ ਤੋਂ ਚੰਗੀਆਂ ਮਸ਼ੀਨਾਂ ਤੇ ਚੰਗੀ ਜ਼ਮੀਨ ਦਾ ਮਾਲਕ ਹੈ। ਚੰਗੀਆਂ ਮਸ਼ੀਨਾਂ ਤੇ ਚੰਗੀ ਜ਼ਮੀਨ ਜ਼ਿਆਦਾ ਪੈਦਾਵਾਰੀ ਦਿੰਦੀਆਂ ਹਨ, ਇਸ ਕਰਕੇ ਪੈਦਾ ਕੀਤੇ ਹੋਏ ਮਾਲ ਨੂੰ ਮੰਡੀ ਵਿਚ ਅਜੇਹੀ ਕੀਮਤ ਤੇ ਵੇਚਿਆ ਜਾ ਸਕਦਾ ਹੈ ਜਿਸ ਨਾਲ ਆਪਣੇ ਵਿਰੋਧੀ ਨੂੰ ਬਾਹਰ ਕਢ ਮਾਰਨ ਦਾ ਮੌਕਾ ਮਿਲ ਜਾਵੇ। ਮੰਡੀ ਤੇ ਕਬਜ਼ਾ ਕਰ ਲਿਆ ਜਾਵੇ ਤੇ ਫੇਰ ਕੀਮਤਾਂ ਵਧਾ ਦਿਤੀਆਂ ਜਾਣ। ਮਾਰਕਸ ਤੇ ਏਂਜਲ ਨੇ ਜਿਨਸਾਂ ਦੀਆਂ ਘਟ ਕੀਮਤਾਂ ਨੂੰ ਬੁਰਜੁਆਜ਼ੀ ਦੇ ਭਾਰੀ ਤੋਪਖਾਨੇ ਦਾ ਖਤਾਬ ਐਵੇਂ ਹੀ ਨਹੀਂ ਸੀ ਦੇ ਦਿੱਤਾ।

ਸਰਮਾਏਦਾਰਾਂ ਵਿਚਕਾਰ ਮੰਡੀ ਤੇ ਕਬਜ਼ਾ ਕਰਨ ਲਈ ਵਿਰੋਧੀ ਫਰਮਾਂ ਨੂੰ ਬਾਹਰ ਕਢ ਦੇਣ ਦੇ ਘੋਲ ਨੂੰ ਮੁਕਾਬਲਾ ਆਖਦੇ ਹਨ। ਏਹ ਸਰਮਾਏਦਾਰੀ ਆਰਥਕਤਾ ਦੇ ਖਾਸ ਪ੍ਰਸਿਧ ਚਿਨ੍ਹਾਂ ਵਿਚੋਂ ਇਕ ਚਿੰਨ੍ਹ ਹੈ। ਇਸ ਲਈ ਪੈਦਾਵਾਰ ਦੇ *ਸੋਸ਼ਲ ਲਛਣ ਅਤੇ ਕਬਜ਼ੇ ਦੇ ਨਿਜੀ ਸਰਮਾਏਦਾਰੀ ਲਛਣ ਵਿਚ ਵਿਰੋਧਤਾਈ ਸਾਰੀ ਸਰਮਾਏਦਾਰ ਆਰਥਕਤਾ ਅੰਦ੍ਰ ਪੈਦਾਵਾਰੀ ਵਿਚ ਬਦਨਜ਼ਮੀ ਅਤੇ ਮੁਕਾਬਲੇ ਨੂੰ ਜਨਮ ਦਿੰਦੀ ਹੈ।


* ਸੋਸ਼ਲ ਲਛਣ- ਸਰਬ ਸਾਂਝੇ ਦੇ ਲਛਣ।