ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/14

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦

ਪੈਦਾਵਾਰ ਜਥੇਬੰਦ ਹੋ ਗਈ ਹੈ। ਪੈਦਾਵਾਰ ਦੇ ਸਾਧਨਾਂ ਦੇ ਹਰ ਇਕ ਮਾਲਕ ਹਰ ਇਕ ਸਰਮਾਏਦਾਰ ਨੂੰ ਸਿਰਫ ਆਪਣੇ ਮਿਲ ਰਹੇ ਨਫੇ ਦੀ ਰਕਮ ਨਾਲ ਗਰਜ਼ ਹੈ। ਏਂਜਲ ਦੇ ਕਹਿਣ ਅਨੁਸਾਰ ਜਿਨਸੀ, ਆਰਥਕਤਾ ਦੀ ਖਸਲਤ ਏਸ ਅਸਲੀਅਤ ਵਿਚ ਮਿਲਦੀ ਹੈ ਕਿ:-

‘ਏਹ ਕੋਈ ਭੀ ਨਹੀਂ ਜਾਣਦਾ ਕਿ ਉਸ ਵਲੋਂ ਬਨਾਈ ਜਾ ਰਹੀ ਚੀਜ਼ ਕਿਨੀ ਗਿਣਤੀ ਵਿਚ ਮੰਡੀ ਵਿਚ ਆਉਣੀ ਹੈ ਤੇ ਗਾਹਕ ਕਿਸ ਹਦ ਤਕ ਮਿਲ ਸਕਦੇ ਹਨ। ਏਹ ਕੋਈ ਭੀ ਨਹੀਂ ਜਾਣਦਾ ਕਿ ਕੀ ਏਸ ਦੀ ਜਿਨਸ ਨੂੰ ਖਰੀਦਣ ਵਾਲਾ ਕੋਈ ਮਲੋਗਾ ਭੀ, ਕੀ ਉਸਦੀ ਪਦੈਸ਼ ਉਤੇ ਆਏ ਖਰਚ ਪੂਰੇ ਹੋ ਜਾਣਗੇ ਜਾਂ ਇਥੋਂ ਤਕ ਕਿ ਕੀ ਏਹ ਵਿਕ ਭੀ ਜਾਵੇਗੀ। ਸੋਸ਼ਲ ਪੈਦਾਵਾਰ ਵਿਚ ਬਦਨਜ਼ਮੀ ਫੈਲੀ ਹੋਈ ਹੈ।’

ਹਰ ਇਕ ਸਰਮਾਏਦਾਰ ਹਰ ਇਕ ਦੂਜੇ ਸਰਮਾਏਦਾਰ ਨੂੰ ਜੇਹੜਾ ਉਸਦੇ ਰਾਹ ਵਿਚ ਰੋੜਾ ਬਣਦਾ ਹੈ ਠਗਣ, ਜਿਤਣ ਤੇ ਮੰਡੀਓ ਬਾਹਰ ਕਢ ਦੇਣ ਦੀ ਕੋਸ਼ਸ਼ ਕਰਦਾ ਹੈ। ਇਕ ਵਡੀ ਫਰਮ ਇਕ ਛੋਟੀ ਨੂੰ ਤੋੜ ਦੇਣ ਦੀ ਕੋਸ਼ਸ਼ ਕਰਦੀ ਹੈ ਤਾਂ ਕਿ ਆਪਣਾ ਮਾਲ ਅਗੇ ਨਾਲੋਂ ਜ਼ਿਆਦਾ ਗਿਣਤੀ ਵਿਚ ਵੇਚ ਸਕੇ ਤੇ ਨਤੀਜੇ ਵਿਚ ਹੋਰ ਜ਼ਿਆਦਾ ਨਫਾ ਖਟ ਕੇ। ਏਸ ਲੜਾਈ ਵਿਚ ਇਕ ਛੋਟੀ ਫੈਕਟਰੀ ਇਕ ਵਡੀ ਫੈਕਟਰੀ ਅਗੇ ਨਹੀਂ ਠਹਿਰ ਸਕਦੀ। ਇਕ ਵਡੀ ਫੈਕਟਰੀ ਦਾ ਮਾਲਕ ਜਾਂ ਵਡਾ ਜ਼ਿਮੀਦਾਰ ਹਮੇਸ਼ਾਂ ਜ਼ਿਆਦਾ ਸਸਤੀ ਚੀਜ਼