ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/12

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕਲਾ ਏਹ ਨਹੀਂ ਕੈਹ ਸਕਦਾ ਏਹ ਮੇਰੀ ਪੈਦਾਵਾਰ ਹੈ।”

ਏਹ ਭਾਰੀ ਸੋਸ਼ਲ ਇਕੱਠ ਦੀ ਮੇਹਨਤ ਵਖੋ ਵਖ ਕਿਸਮਾਂ ਦੀ ਪੈਦਾਵਾਰ ਤੇ ਕਈਆਂ ਖਾਸੀਅਤਾਂ ਵਿਚ ਵੰਡੀ ਹੋਈ ਹੈ। ਜੁਦਾ ਜੁਦਾ ਰਹਿੰਦੀ ਹੋਈ ਓਸੇ ਵੇਲੇ ਏਹ ਇਕ ਦੂਜੇ ਦੀ ਮਦਦ ਕਰਦੀ ਹੈ। ਆਪਸ ਵਿਚ ਚੰਗੀ ਤਰਾਂ ਜਕੜੀ ਹੋਈ ਹੈ ਅਤੇ ਸੋਸ਼ਲ ਪੈਦਾਵਾਰ ਦੀ ਇਕੋ ਰੌ ਬਣੌਂਦੀ ਹੈ। ਸਰਮਾਏਦਾਰੀ ਹਾਲਤਾਂ ਵਿਚ ਏਸ ਸੋਸ਼ਲ ਮੇਹਨਤ ਦੀ ਪੈਦਾਵਾਰ ਸਾਰੇ ਦੇ ਸਾਰੇ ਸਮਾਜ ਦੇ ਕਬਜ਼ੇ ਵਿਚ ਨਹੀਂ ਸਗੋਂ ਨਿਜੀ ਮਾਲਕਾਂ ਸਰਮਾਏਦਾਰਾਂ ਦੇ ਕਬਜ਼ੇ ਵਿਚ ਹੈ। ਸਰਮਾਏਦਾਰੀ ਦੀ ਏਹ ਖਾਸ ਵਰੋਧਤਾਈ ਹੈ, ਏਹ ਵਿਰੋਧਤਾਈ ਪੈਦਾਵਾਰ ਦੇ ਸੋਸ਼ਲ ਲਛਣ ਤੇ ਕਬਜ਼ੇ ਦੇ ਨਿਜੀ ਸਰਮਾਏਦਾਰੀ ਲਛਣ ਵਿਚਕਾਰ ਹੈ। ਏਸ ਖਾਸ ਵਿਰੋਧਤਾਈ ਵਿਚੋਂ ਹੀ ਸਰਮਾਏਦਾਰੀ ਦੀਆਂ ਹੋਰ ਸਾਰੀਆਂ ਵਿਰੋਧਤਾਈਆਂ ਨਿਕਲਦੀਆਂ ਹਨ, ਜਿਨ੍ਹਾਂ ਦਾ ਵਧੀ ਜਾਣਾ ਤੇ ਡੂੰਘੇ ਹੋਈ ਜਾਣਾ ਸਰਮਾਏਦਾਰੀ ਸਮਾਜ ਨੂੰ ਤਬਾਹੀ ਵਲ ਲੈ ਜਾ ਰਿਹਾ ਹੈ। ਆਓ ਏਨ੍ਹਾਂ ਹਾਲਤਾਂ ਨੂੰ ਪਰਖੀਏ।

ਸਰਮਾਏਦਾਰੀ ਕਾਰੋਬਾਰਾਂ ਦੇ ਵਾਧੇ ਅਤੇ ਸੋਸ਼ਲ