ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/10

ਇਹ ਸਫ਼ਾ ਪ੍ਰਮਾਣਿਤ ਹੈ

6

ਸਰਮਾਏਦਾਰੀ ਲੁਟ ਖਸੁਟ ਪ੍ਰੋਲੇਤਾਰੀਆ

ਸਰਮਾਏਦਾਰ ਇਸ ਵਾਧੂ ਕੀਮਤ ਦਾ ਇਕ ਖਾਸਾ ਹਿਸਾ ਆਪਣੀ ਜ਼ਾਤੀ ਜਰੂਰਤਾਂ ਤੇ ਭਾਵਨਾਂ ਉਤੇ, ਰੰਗ ਰਲੀਆਂ ਅਤੇ ਫ਼ਜ਼ੂਲ ਖਰਚੀ ਉਤੇ ਖਰਚ ਕਰਦੇ ਹਨ। ਦੂਜਾ ਹਿਸਾ ਓਹ ਆਪਣੇ ਕਾਰੋਬਾਰ ਨੂੰ ਵਧੌਣ ਵਿਚ ਖਰਚ ਕਰਦ ਹਨ। ਵਾਧੂ ਕੀਮਤ ਦਾ ਇਕ ਖਾਸਾ ਹਿਸਾ ਬੁਰਜਆਜ਼ੀ ਦੇ ਰਾਜ ਪ੍ਰਬੰਧ ਉਹਦੇ ਅਫਸਰਾਂ, ਫੌਜੀ ਮਸ਼ੀਨਾਂ, ਪੁਲਸ, ਗ੍ਰਿਜੇ ਆਦਿ ਦੀ ਪਾਲਨਾ ਕਰਨ ਲਈ ਖਰਚ ਹੁੰਦਾ ਹੈ। ਭਾਵ ਪ੍ਰੋਲੇਤਾਰੀਆ ਨੂੰ ਦਬੌਣ ਦੇ ਕੰਮ ਤੇ ਖਰਚ ਹੁੰਦਾ ਹੈ।

ਏਸ ਤਰ੍ਹਾਂ ਸਰਮਾਏਦਾਰੀ ਪ੍ਰਬੰਧ ਹੇਠਾਂ ਪ੍ਰੋਲੇਤਾਰੀਆਂ ਸਾਰੇ ਮੁਫਤ ਖੋਰਿਆਂ ਵੇਹਲੜਾਂ ਅਤੇ ਮਜ਼ਦੂਰ ਜਮਾਤ ਨੂੰ ਦਬਾਉਣ ਵਾਲਿਆਂ ਦੀ ਪਾਲਣਾ ਕਰਦਾ ਹੈ।

ਸ੍ਰਮਾਏਦਾਰ ਸਮਾਜ ਦੀਆਂ ਵਿਰੋਧਤਾਈਆਂ

ਸਰਮਾਏਦਾਰੀ ਪੈਦਾਵਾਰ ਦਾ ਤ੍ਰੀਕਾ ਇੰਝ ਬਣਿਆ ਹੋਇਆ ਹੈ ਕਿ ਜਨਤਾ ਕੰਮ ਕਰਦੀ ਹੈ ਪਰ ਉਨ੍ਹਾਂ ਦੀ ਮਿਹਨਤ ਦੀ ਪੈਦਾਵਾਰ ਇਕ ਮੁਠੀ ਭਰ ਮਖਟੂਆਂ ਦੀ ਮਾਲਕੀ ਬਣ ਜਾਂਦੀ ਹੈ। ਸ੍ਰਮਾਏਦਾਰੀ ਕਾਰੋਬਾਰਾਂ ਵਿਚ ਮਾਲ ਕਈ ਹਜ਼ਾਰ ਮਜ਼ਦੂਰਾਂ