ਦੁਖ ਤੇ ਵਿਛੋੜਾ ਸਾਡੀ ਸੁਰਤ ਨੂੰ ਹੀ ਗਿਰਾਯਾ ਕਰਦਾ ਹੈ। ਗੋਯਾ ਦੁਖ ਪਏ ਦੀ ਪੀੜ ਵਿਚ ਪੀੜਤ ਹੋ ਜਾਣਾ ਆਪਣੇ ਮੰਤਵ ਦੇ ਉਲਟ ਕਰਨਾ।ਪੀੜ ਸੁਰਤ ਗਿਰਾਯਾ ਕਰਦੀ ਹੈ। ਸਿੰਘ ਦਾ ਧਰਮ ਹੈ, ਕਿ ਸਦੀਵ ਅਹਿੱਲ ਰਹੇ। ਪੱਥਰ ਯਾ ਜੜ੍ਹ ਦੀ . ਤਰਹ ਕਠੋਰ ਹੋ ਕੇ ਨਹੀਂ, ਪਰ ਵਿਚਾਰਵਾਨ ਸਿਦਕਵਾਨ ਹੋ ਕੇ। ਕਿਉਂਕਿ ਜੋ ਕੁਛ ਹੁੰਦਾ ਹੈ ਵਾਹਿਗੁਰੂ ਦੀ ਆਗਿਆ ਵਿਚ ਹੁੰਦਾ ਹੈ। ਵਾਹਿਗੁਰੂ ਨੇਕੀਂ ਕੁੱਝ ਹੈ, ਉਸ ਵਿਚ ਨੇਕੀ ਹੀ ਨੋਕੀ ਹੈ। ਜੋ ਕੁਛ ਕਰਦਾ ਹੈ, ਭਲਾ ਕਰਦਾ ਹੈ। ਤਾਂ ਤੇ ਜਿਸ ਦੁਖ ਤੋਂ ਮਾਝੀ, ਸੁਰਤ ਹਿਲਕੇ ਪੀੜਤ ਹੋਈ ਹੈ, ਉਹ ਮਾਲਕ ਵਲੋਂ ਕੋਈ ਭਲਿਆਈ ਸੀ। ਜਿਸ ਨੂੰ ਸਮਝਣੇ ਦੀ ਸਾਨੂੰ ਤਾਕਤ ਨਹੀਂ ਹੈ। ਜਿਕੂੰ ਬੱਚੇ ਨੂੰ ਚਪੇੜ ਮਾਰ ਕੇ ਕੌੜਾ ਦਾਰੂ ਪਿਲਾਈਦਾ ਹੈ, ਬੱਚਾ ਚਪੇੜ ਤੇ ਕੁੜੱਤਣ ਦੀ ਪੀੜ ਵਿਚ ਦੁਖੀ ਹੁੰਦਾ ਹੈ। ਪਰ ਨਹੀਂ ਸਮਝ ਸਕਦਾ ਕਿ ਇਸ ਦਾਰੂ ਦਾ ਗੁਣ ਕੀ ਹੈ। ਤਿਵੇਂ ਹੀ ਅਸੀਂ ਪਿਆਰੇ ਵਾਹਿਗੁਰੂ ਦੇ ਕਰਨਿਆਂ ਨੂੰ ਸਮਝ ਨਾ ਸਕਦੇ। ਉਹ ਪ੍ਰੇਮ ਦਾ ਚਸ਼ਮਾ ਸਦਾ ਪ੍ਰੇਮ ਕਰਦਾ ਹੈ। ਪਰ ਅਸੀਂ ਸਮਝ ਨਾ ਹੋਣ ਦੇ ਕਾਰਨ (ਦਰਦ ਵਿਚ ਪੈ ਜਾਂਦੇ ਹਾਂ ਅਰ ਸਾਡੇ ਮਿਤ੍ਰ ਪਿਆਰੋ ਸਾਡਾ ਦਰਦ ਦੂਰ ਕਰਨ ਦੀ ਥਾਂ ਆਪ ਸਾਡੇ ਨਾਲ ਹਮਦਰਦ ਬਣ ਜਾਂਦੇ ਹਨ। ਇੱਕਰ ਦੁਖ ਦੇ ਘੁੰਮਣਘੇਰ ਵਿਚੋਂ ਨਿਕਲਣਾ ਕਰਨ ' ਤੇ ਜਾਂਦਾ ਹੈ। ਸਮਾਂ ਹੀ ਸਹਿਜੇ ਸਹਿਜੇ ਭੁਲਾਂਦਾ ਤੇ ਦਾਰੂ ਕਰਦਾ ਹੈ। ਜੋ ਕਿ ਸਾਡੇ ਸੂਰਤ ਕੋਈ ਲਾਭ ਨਹੀਂ ਹੁੰਦਾ। ਸਗੋਂ ਗਰਾਉ ਹੁੰਦਾ ਜਾਂਦਾ ਹੈ ਜ਼ਰਾ ਉੱਚੀ ਨਜ਼ਰ ਕਰ ਕੇ ਦੇਖੀਏ
"ਕਹਾ ਸੁ ਭਾਈ ਮੀਤ ਹੈ ਦੇਖੁ ਨੈਨ ਪਸਾਰਿ॥
(ਬਿਲਾਵਲ ਮ: 5-31)
ਸਦੀਆਂ ਵਿਚ ਲੋੜਹਾਂ ਜੀਵ ਚਲੇ ਗਏ, ਤੋ ਚਲੇ ਜਾ ਰਹੇ ਹਨ। ਸੰਸਾਰ ਵਿਚ ਤਬਦੀਲੀ ਹਰ ਛਿਨ ਜਾਰੀ ਹੈ। ਜੋ ਤਬਦੀਲੀ ਨਾ ਹੋਵੋ ਤਦ ਸੰਸਾਰ ਕਾਇਮ ਨਹੀਂ ਰਹਿ ਸਕਦਾ। ਏਹ ਮੌਤ ਬੀ ਇਕ ਤਬਦੀਲੀ ਹੈ। ਇਸ ਨਾਲ ਨਸ਼ਟ ਕੁਛ ਨਹੀਂ ਹੁੰਦਾ, ਜਿੰਦ ਦੀ ਤਰੱਕੀ ਵਿਚ ਮੌਤ ਇਕ ਸਰਾਯਾ ਅਟਕਾਉ ਹੈ। ਜਿਸ ਤਰਹ ਜ਼ਿੰਦਗੀ ਦਾ ਵਕਤ ਮੁੱਕ ਕੇ ਮੌਤ ਆਉਂਦੀ ਹੈ, ਤਿਵੇਂ ਮੌਤ ਦਾ ਵਕਤ ਬੀਤ ਕੇ ਫੇਰ ਐਸੀ ਜ਼ਿੰਦਗੀ ਆਉਂਦੀ ਹੈ। ਅਰ ਇਹ ਚੱਕਰ ਜੋ ਦੁਖਦਾਈ ਹੈ ਤਦ ਤਕ ਜਾਰੀ ਹੈ। ਜਦ ਤਕ ਸੂਰਤ ਪੱਕ ਨਹੀਂ ਗਈ, ਸੋ ਜੋ ਇਸ ਦੁਖ ਥੀਂ ਡਰੇ ਉਹ ਅਪਨੀ ਸੁਰਤ ਨੂੰ ਪਕਾਵੇ। ‘ਜੇ ਕੋ ਜਨਮ ਮਰਣ ਤੇ ਡਰੋ। ਸਾਧ ਜਨਾਂ, ਕੀ ਸਰਨੀ ਪਰੈ।
ਸਾਧ ਜਨ ਸਾਧਨ ਦਸਦੇ ਹਨ। ਓਹ ਸਾਧਨ ਜ਼ਿੰਦਗੀ ਨੂੰ ਅਮਰ ਕਰ ਦੇਣ ਵਾਲਾ ਹੁੰਦਾ ਹੈ। ਏਹ ਮੌਤ ਸਾਡਾ ਆਪਣਾ ਸਹੇੜ ਹੈ। ਦੁਖ ਬੀ ਸਾਡੇ ਆਪਣੇ ਸਹੋੜ ਹਨ। ਵਾਹਿਗੁਰੂ ਸਦਾ ਜਾਗਤੀ ਜੋੜ ਹੈ। ਓਹ ਮੌਤ ਨਹੀਂ ਬਨਾ ਸਕਦਾ। ਵਾਹਿਗੁਰੂ ਸਦਾ ਅਰੋੜ ਹੈ। ਓਹ ਰੋਗ ਨਹੀਂ ਬਨਾ ਸਕਦਾ। ਵਾਹਿਗੁਰੂ ਸਦਾ ਕਲਯਾਣ ਸਰੂਪ ਹੈ। ਓਹ ਕਦੇ ਦੁਖ ਤੇ ਪੀੜਾ ਨਹੀਂ ਬਣ ਸਕਦਾ। ਤਦੇ ਭਗਤ ਜੀ ਫੁਰਮਾਂਦੇ ਹਨ:
‘ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ॥ ਦੁਤ੍ਰ ਸਤ੍ਰ ਬਾਰੇ ਕਰਮ ਹੀ।
ਪਿਆਰੋ ਜੀਓ
79