ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/49

ਇਹ ਸਫ਼ਾ ਪ੍ਰਮਾਣਿਤ ਹੈ

੩੪

28-10-34

ਪਿਆਰੇ ਜੀ,

ਵਾਹਿਗੁਰੂ ਜੀ ਦੀ ਮਿਹਰ ਨਾਲ ਇਨਸਾਨ ਨੂੰ ਆਪਣੇ ਹਿਰਦੇ ਦੇ ਅੰਦਰ ਆਪਣੀ ਟੇਕ ਲੱਭ ਕੇ ਟਿਕ ਜਾਣਾ ਇਹ ਪਹਿਲਾ ਕੰਮ ਹੁੰਦਾ ਹੈ ਨਾਮ ਸਿਮਰਨ ਨਾਲ। ਕਿਉਂਕਿ ਹਿਰਦਾ ਇਕ ਡੋਲਣੀ ਵਸਤੂ ਹੈ। ਇਹ ਬਾਹਰ ਦੇ ਆਸਰੇ ਲੈ ਕੇ ਟਿਕਦਾ ਹੈ। ਵਾਹਿਗੁਰੂ ਜੀ ਦਸਦੇ ਹਨ ਕਿ ਇਹ ਆਪਣੇ ਆਪ ਵਿਚ ਟਿਕੇ ਫੇਰ ਇਹ ਪਰਮਾਤਮਾ ਨਾਲ ਜਾ ਟਿਕੇ। ਇਸੇ ਗੱਲ ਨੂੰ ਲਿਖਦੇ ਹਨ:

ਤੰਤੈ ਕਉ ਪਰਮ ਤੰਤੁ ਮਿਲਾਇਆ।"

ਜੋ ਨਾਮ ਜਪੀ ਚਲੋ, ਸਨੇ ਸਨੇ ਸਭ ਕੁਛ ਹੋ ਵੈਸੀ।

ਹੋਰ ਸੁਖ ਹੈ। ਮੌਸਮ ਸੁਹਣਾ ਹੈ। ਸਰਦੀ ਵੱਧ ਹੈ। ਸਵੇਰੇ ਟੈਮਪ੍ਰੇਚਰ ਸਾਡੇ ਵਰਾਂਡੇ ਵਿਚ 50 ਹੁੰਦਾ ਹੈ, ਦੁਪਹਿਰ 66 ਤੇ ਸ਼ਾਮਾਂ ਨੂੰ 54। ਥਰਮਾਂਮੀਟਰ ਵਰਾਂਡੇ ਵਿਚ ਲਗ ਗਈ ਹੈ। ਹੋਰ ਅਸੀਸ। ਨਾਮ ਚਿਤ ਰਹੇ। ਚਿਤ ਪ੍ਰਸੰਨ ਰਹੇ। ਪ੍ਰਸੰਨਤਾ ਅਡੋਲ ਰਹੇ।

———ਵੀਰ ਸਿੰਘ

ਪਿਆਰੇ ਜੀਓ

63