ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/38

ਇਹ ਸਫ਼ਾ ਪ੍ਰਮਾਣਿਤ ਹੈ

੨੩

18-2-1915

ਪਿਆਰੇ ਜੀ,

ਭਲਾ ਜੇ ਕਿਸੇ ਦਾ ਬਾਲ ਗੁਆਚ ਜਾਵੇ ਤਦ ਜਿੰਨਾ ਚਿਰ ਬਾਲ ਲਭ ਨਹੀਂ ਪੈਂਦਾ ਦਿਲ ਦਾ ਕੀ ਹਾਲ ਹੁੰਦਾ ਹੈ? ਜੇ ਨਾਮ ਭੁੱਲਿਆ ਤੇ ਇਹ ਹਾਲ ਨਹੀਂ ਹੁੰਦਾ ਤਾਂ ਨਾਮ ਨਾਲ ਕੀਹ ਪਿਆਰ ਪਿਆ? ਜੇ ਪਿਆਰ ਹੋਵੇ, ਕੁਛ ਹੱਛਾ ਨਾ ਲਗੇ, ਜਦ ਤਕ ਕਿ ਫੇਰ ਚਰਖਾ ਨਾ ਚਲ ਪਵੇ। ਸੋ ਬਾਬਾ ਜੀਓ, ਜਨਮ ਸਫਲ ਕਰੋ ਅਹਲਾ ਜਨਮ ਸਫਲ ਕਰੋ, ਦੰਮ ਸੁੰਞੇ ਨਾ ਗੁਆਓ, ਪੀਡੀ ਗੰਢ ਪਾਓ, ਨਾਮ ਦਾ ਲਗਣਾ ਮੁੱਦਤਾਂ ਤਕ ਲੜ ਛਿਜਣਾ ਹੁੰਦਾ ਹੈ, ਪੀਡੀ ਪਾਓ ਗੰਢ। ਜਪੋ। ਏ ਦਮ ਮੁੜ ਨਹੀਂ ਲੱਭਣੇ, ਏਹ ਦਿਨ ਵੱਤ ਨਹੀਂ ਆਵਣੇ। ਸਰਦਾਰੀਆਂ ਅਮੀਰੀਆਂ, ਸੁਖ ਹਾਸੇ, ਜਯਾਫ਼ਤਾਂ, ਭਾਈਚਾਰਿਆਂ ਨੇ ਨਾਲ ਨਹੀਂ ਜਾਣਾ, ਉਥੇ ਕੇਵਲ ਨਾਮ ਨਾਲ ਜਾਏਗਾ। ਅਜ ਵਡਹੰਸ ਰਾਗ ਕਢੋ, ਇਸ ਦੀ ਵਾਰ ਕਢੋ, ਵਾਰ ਦੀ 15, 16, 17 ਪੌੜੀ ਪੜ੍ਹੋ। ਹਾਂ ਜੀ ਸੋਚ ਸੋਚ ਕੇ ਪੜ੍ਹੋ। ਮੇਰੇ ਨਾਲ ਖਫ਼ਾ ਨਹੀਂ ਹੋਣਾ। ਇਹੋ ਸੱਚਾ ਪਿਆਰ ਹੈ ਜੋ ਮੈਂ ਆਪਾ ਵਾਰ ਕੇ ਕਰਦਾ ਹਾਂ। ਨਾਮ ਗੁਆਚੇ ਤੇ ਹਾਹੁਕਾ ਭਰੋ, ਰੋਵੋ, ਫੇਰ ਲਗ ਪਓ, ਤੁਰਤ ਲਗ ਪਓ।

———ਵੀਰ ਸਿੰਘ

52

ਪਿਆਰੇ ਜੀਓ