ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/33

ਇਹ ਸਫ਼ਾ ਪ੍ਰਮਾਣਿਤ ਹੈ

੧੮

12-4-13

ਪਿਆਰੇ ਜੀ,

ਕਰਤੱਵ੍ਯ ਹਰ ਪ੍ਰਾਣੀ ਦਾ ਇਹ ਹੈ ਕਿ ਉਹ ਅੰਤਰ ਆਤਮੇਂ ਪਰਮੇਸ਼ਵਰ ਦੇ ਪਿਆਰ ਦੀ ਜੋਤਿ ਜਗਦੀ ਰਖੇ ਤੇ ਸਰੀਰ ਸੰਸਾਰ ਦੇ ਕੰਮ ਕਰਦਾ ਰਹੇ। ਅੰਦਰ ਜੋ ਸਿਮਰਨ ਦਾ ਦੀਪ ਜਗੇ, ਇਹ ਅੰਦਰ ਰਹੇ ਬਾਹਰ ਨਾ ਪ੍ਰਗਟੇ। ਕਿਉਂਕਿ ਵਕਤ ਤੋਂ ਪਹਿਲਾਂ ਫੇਰ ਹਉਮੈਂ ਪੈਂਦੀ ਹੈਂ।

ਹੋਰ, ਸਦਾ ਸੁਖੀ ਰਹੋ ਤੇ ਸਦਾ ਸੁਖ ਅਕਾਲ ਪੁਰਖ ਦੀ ਹਜ਼ੂਰੀ ਵਿਚ ਵਸਿਆ ਮਿਲਦਾ ਹੈ। ਜੋ ਸਦਾ ਹਜ਼ੂਰੀ ਵਿਚ ਰਹੋ। ਹੋਰ ਸੁੱਖ ਤੇ' ਅਸੀਸਾਂ।

———ਵੀਰ ਸਿੰਘ

ਪਿਆਰੇ ਜੀਓ

47