੭੭
......... 1913
ਪਿਆਰੇ ਜੀ,
ਜਦੋਂ ਬਾਣੀ ਤੇ ਨਾਮ ਲਿਵ ਪੈਦਾ ਕਰ ਦੇਂਦੇ ਹਨ ਤਦ ਅਮਰ ਜੀਵਨ ਦੇ ਮੰਡਲ ਵਿਚ ਆ ਜਾਈਦਾ ਹੈ।
ਲਿਵ ਇਸ ਗੱਲ ਦਾ ਨਾਮ ਹੈ ਕਿ ਸਾਡਾ ਖਿਆਲ ਅਰਥਾਤ ਮਨ ਦੀ ਤਾਰ ਜਾਂ ਸੂਰਤ ਹਰ ਵੇਲੇ ਸਾਂਈਂ ਦੇ ਅਗੇ ਕਬੂਲ ਕਰਨ ਵਾਲੀ ਹੋ ਕੇ ਖੁਲ੍ਹੀ ਰਹਵੇ। ਸਾਡੇ ਮਨ ਦੇ ਬੂਹੇ ਵਾਹਿਗੁਰੂ ਜੀ ਦੇ ਉਹਨਾਂ ਆਤਮ ਹੁਲਾਰਿਆਂ ਅੱਗੇ, ਜੋ ਹਰ ਵੇਲੇ ਸਾਡੇ ਪਾਸ ਆ ਰਹੇ ਹਨ ਖੁੱਲ੍ਹ ਜਾਣ ਅਰ ਦਮ-ਬਦਮ ਸਾਡੇ ਵਿਚ ਆਤਮਾਸੱਤਾ ਪ੍ਰਵੇਸ਼ ਕਰਦੀ ਰਹੇ। ਆਤਮ ਮੰਡਲ ਦੀਆਂ ਤਾਕਤਾਂ ਦਾ ਆਵੇਸ਼ ਅਸਾਂ ਵਿਚ ਰਹੇ। ਜਾਂ ਸੌਖਾ ਸਮਝਣਾ ਹੋਵੇ ਤਾਂ ਨਾਮ, ਧਿਆਨ, ਪਰੇਮ ਤਿੰਨੇ ਇਕ ਰੂਪ ਹੋ ਕੇ ਅੰਦਰ ਇਕ ਤਾਰ ਬੱਝ ਜਾਣ। ਮਨ ਦਾ ਪ੍ਰਵਾਹ ਜਦ ਸਾਂਈ ਨਾਲ ਇਉਂ ਜੁੜ ਜਾਂਦਾ ਹੈ ਤਾਂ ਜੀਉ ਪਈਦਾ ਹੈ। ਇਹ ਜੀਵਨ ਅਮਰ ਜੀਵਨ ਹੈ।
ਫੇਰ ਅੱਠੇ ਪਹਿਰ ਏਸ ਰੰਗ ਵਿਚ ਰਹਿਣਾ ਕਿ ਮੇਰੇ ਅੰਦਰ ਮਾਲਕ ਵੱਸ ਰਿਹਾ ਹੈ ਅਰ ਮੇਰਾ ਮਨ ਇਕ ਜੋਤਿ ਹੋ ਰਿਹਾ ਹੈ; ਪਰ ਇਹ ਹੈ ਕਠਨ, ਸਮਾਂ ਲਗਦਾ ਹੈ ਅਰ ਜਿਥੇ ਸ਼ੁਰੂ ਹੋਏ ਹੋ ਨਾਮ ਤੋਂ ਇਥੋਂ ਹੀ ਟੁਰੀਦਾ ਹੈ, ਨਾਮ ਦਾ ਦਿਨ ਰਾਤ ਅਭਯਾਸ ਕਰੀਦਾ ਹੈ, ਦਿਨ ਰਾਤ ਦਾ ਸਿਮਰਨ ਫੇਰ ਜੀਭ ਤੇ ਹੀ ਨਹੀਂ ਰਹਿ ਜਾਂਦਾ, ਆਤਮਾਂ ਵਿਚ, ਸੂਰਤ ਵਿਚ ਸਿੰਜਰਦਾ ਹੈ ਐਸਾ ਬੈਠਦਾ ਹੈ ਕਿ ਸੁਰਤ ਵਿਚ ਸਿਮਰਨ ਬੱਝ ਜਾਂਦਾ ਹੈ। ਸੂਰਤ ਵਿਚ ਪ੍ਰੇਮ ਪੈਂਦਾ ਹੈ ਤੇ ਰਸ ਦੇ ਫੁਹਾਰੇ ਛੁਟਦੇ ਹਨ। ਇਹ ਤ੍ਰੀਕਾ ਅਮਰ ਜੀਵਨ ਪ੍ਰਾਪਤੀ ਦਾ ਹੈ। ਨਾਮ ਦਾ ਸਬਕ ਪਕਾਉਣ ਵਾਸਤੇ ਖਿੱਚ ਦੀ ਲੋੜ ਹੈ। ਇਹ ਵੱਸ ਦੀ ਖੇਡ ਨਹੀਂ, ਦਾਤ ਹੈ; ਖਿੱਚ ਦਾ ਪ੍ਰਯੋਜਨ ਸ਼ਬਦ ਪਕਾਉਣ ਤੋਂ ਹੈ, ਇਹ ਅੰਦਰ ਉਸਤਾਦ ਬੈਠਦਾ ਹੈ।
ਨਾਮ ਦਾ ਦਾਤਾ ਵਾਹਿਗੁਰੂ ਹੈ, ਪ੍ਚਾਰਕ ਗੁਰੂ ਨਾਨਕ ਦੇਵ ਜੀ ਹਨ; ਪ੍ਰਾਪਤ ਸਤਿਸੰਗਤ ਵਿਚੋਂ ਹੁੰਦਾ ਹੈ ਤੇ ਖਿੱਚ ਗੁਪਤ ਗੁਰੂ ਅੰਦਰ ਵਸਦਾ ਹੈ, ਜੋ ਇਸ ਨੂੰ ਪਕਾਉਂਦਾ ਹੈ ਤੇ ਵਿਘਨਾਂ ਤੋਂ ਬਚਾਉਣ ਲਈ ਸਤਿਸੰਗ ਦੀ ਮਦਦ ਹੁੰਦੀ ਹੈ ਅਤੇ ਉਤੋਂ ਨਾ ਦਿੱਸਣ ਵਾਲੇ ਮੰਡਲ ਵਿਚੋਂ ਗੈਬ ਦੀ ਮਦਦ ਪਹੁੰਚਦੀ ਹੈ, ਜੋ ਸਤਿਸੰਗ ਦਾ ਹੀ ਦੂਸਰਾ ਦਰਜਾ ਹੈ ਤੋ ਉਚੇਰੀ ਪ੍ਰਾਪਤੀ ਹੈ। ਤੁਸਾਨੂੰ ਪਤਾ ਹੈ ਕਿ ਸਿਮਰਨ ਜਦ ਤਕ ਕਣੀ ਵਿਹੂਣਾ ਹੈ ਜੀਵਨ ਪੈਦਾ ਨਹੀਂ ਕਰ ਸਕਦਾ। ਕਣੀ ਅਕਸਰ ਦਾਤ ਨਾਲ ਲਝਦੀ ਹੈ। ਜਦ ਕਣੀ ਲੱਝ ਪਈ, ਚਰਖਾ ਟੁਰ ਪਿਆ, ਫਿਰ ਸੁਰਤ ਸਦਾ ਉਚੀ ਤੇ ਲਿਵ ਵਿਚ ਰੱਖੀ। ਕਿਸੇ ਖਿਆਲ ਨੂੰ
154
ਪਿਆਰੇ ਜੀਓ