ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/116

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ, ਦਬਾ ਦਬ ਤੋਪਖਾਨਾ ਬੀੜ ਕੇ ਗੋਲੇ ਚਲਣ। ਵਾਤ ਵਜਨਿ ਟੀਮਕ ਭੋਰੀਆ। ਮਲ ਲਬੇ ਲੈਂਦੇ ਫੇਰੀਆ। ਨਿਹਤੇ ਪੰਜਿ ਜੁਆਨ ਮੈ ਗੁਰਿਥਾਪੀ ਦਿਤੀ ਕੰਡਿ ਜੀਉ। ਵਧੀਕ ਜੋਰ ਨਾਲ ਗੇੜ ਚਲੇ, ਇਸ ਵੇਲੇ ਨਾਮ ਲੈਣਾ ਆਸੁਰੀ ਸੰਪਦਾ ਉਤੇ ਗੁਲਾਬਾਰੀ ਕਰਨੀ ਹੈ। ਅਖੀਰ ਫਤਹਿ ਤੁਹਾਡੀ ਹੋਵੇਗੀ। ਏਹੇਂ ਰੋਜ਼ ਖਾਲਸਾ ਜੀ ਫਤਹਿ ਆਖਦਾ ਹੈ ਜਦੋਂ ਫਤਹਿ ਪਾ ਲਈ ਰਾਖਸ਼ ਉਡ ਗਏ, ਫੇਰ ਹੌਲੇ ਫੁੱਲ, ਆਨੰਦ, ਚੜ੍ਹਦੀਆਂ ਕਲਾਂ ਇਸ ਦਸ਼ਾ ਵਿਚ ਜੋ ਨਾਮ ਜਪਣਾ ਹੈ, ਸੋ ਨਾਮ ਦਾ ਰਸ ਲੈਣਾ ਹੈ। ਇਸ ਵੇਲੇ ਦਾ ਜਪ, ਬ੍ਰਹਮਂ ਆਨੰਦ ਹੈ। ਰਾਮ ਰਸ ਹੈ, ਸੁਖ ਫਲ ਹੈ, ਪਿਰਮ ਰਸ ਹੈ। ਨਿਮਖ ਏਕ ਪ੍ਰੇਮ ਮੂਸਨ ਵਾਲਾ ਹੈ। ਜਦ ਫਿਰ ਗਿਰਾਉ ਆਉਂਦਾ ਹੈ ਤਦ ਨਾਮ ਤੋਪਖਾਨਾ ਹੈ, ਜਦ ਫੇਰ ਚੜ੍ਹੇ ਤਦ ਫੇਰ ਆਨੰਦ ਦੀ ਅਟਾਰੀ ਦਾ ਮੇਲ ਹੈ, ਸੁਖ ਫਲ ਹੈ।

-ਵੀਰ ਸਿੰਘ

130

ਪਿਆਰੇ ਜੀਓ