ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੦)

ਵਾਂਗੂੰ ਓਸ ਵੇਲੇ ਉਹ ਬਾਹਰ ਚਲਿਆ ਆਇਆ ਸੀ। ਹੁਣ ਆਪਣੇ ਅਪਮਾਨ ਦਾ ਕੌਡੀ ਕੌਡੀ ਦਾ ਬਦਲਾ ਮੁਕੌਣ ਲਈ ਓਹ ਛਾਤੀ ਚੌੜੀ ਕਰਕੇ ਬੂਹੇ ਵਿਚ ਆ ਖਲੋਤਾ ਸੀ। ਇਥੇ ਸ਼ੈਲਜਾਂ ਦੇ ਮੂੰਹ ਦਾ ਕੁਝ ਹਿੱਸਾਸਾਫ ਸਾਫ ਦਿਸ ਰਿਹਾ ਸੀ, ਇਥੋਂ ਤੱਕ ਕਿ ਸਿਰ ਉੱਚਾ ਚੁੱਕਦਿਆਂ ਹੀ ਉਸਦੀ ਨਜ਼ਰ ਅਤੁਲ ਤੇ ਪੈ ਸਕਦੀ ਸੀ, ਪਰ ਰਸੋਈ ਵਿਚ ਲਗਿਆਂ ਹੋਣ ਕਰਕੇ ਨਹੀਂ ਉਸਨੇ ਉਸਦੇ ਪੈਰਾਂ ਦਾ ਖੜਾਕ ਸੁਣਿਆਂ ਤੋਂ ਨਾ ਹੀ ਓਹ ਉਸਨੂੰ ਵੇਖ ਸਕੀ। ਅਜ ਅਤੁਲ ਨੇ ਚਾਚੀ ਨੂੰ ਚੰਗੀ ਤਰਾਂ ਵੇਖ ਲਿਆ ਸੀ, ਭਾਵੇਂ ਘੜੀ ਤੇ ਭਾਂਵੇ ਅਧੀ ਘੜੀ, ਉਸ ਨੂੰ ਮਲੂਮ ਹੋ ਗਿਆ ਕਿ ਇਹ ਮੂੰਹ ਉਸਦੀ ਮਾਂ ਤੋਂ ਤਾਈ ਦੋਹਾਂ, ਵਰਗਾ ਨਹੀਂ ਹੈ । ਇਹੋ ਜਹੇ ਮੂੰਹ ਦੇ ਸਾਹਮਣੇ ਖੜੇ ਹੋ ਕੇ ਆਪਣੇ ਖਿਆਲਾਂ ਨੂੰ ਸਾਫ ਸਾਫ ਦੱਸ ਦੇਣ ਦੀ ਸ਼ਕਤੀ, ਹੋਰ ਭਾਵੇਂ ਕਿਸੇ ਵਿਚ ਹੋਵੇ ਤੇ ਭਾਵੇਂ ਨ ਹੋਵੇ, ਇਸ ਵਿਚ ਬਿਲਕੁਲ ਨਹੀਂ ਸੀ। ਇਹਦੀ ਫੁਲੀ ਹੋਈ ਛਾਤੀ ਆਪਣੇ ਆਪ ਹੀ ਸੁਕੜ ਗਈ। ਉਹ ਚੁਪ ਚੁਪ ਖਲੋਤਾ ਰਿਹਾ। ਉਹਨੂੰ ਏਨੀ ਹਿੰਮਤ ਵੀ ਨਾ ਪਈ, ਕਿ ਕੋਈ ਖੜਾਕ ਕਰਕੇ ਹੀ ਛੋਟੀ ਚਾਚੀ ਦਾ ਧਿਆਨ ਆਪਣੇ ਵੱਲ ਖਿੱਚ ਸਕੇ ।

ਨੀਲਾ ਕਿਸੇ ਕੰਮ ਏਧਰ ਆ ਰਹੀ ਸੀ। ਅਤੁਲ ਨੂੰ ਵੇਖ ਕੇ ਉਹ ਦੰਦਾਂ ਥਲੇ ਜੁਬਾਨ ਲੈ ਕੇ ਖੜੀ ਹੋ ਗਈ। ਡਰਦੀ ਮਾਰੀ ਉਹ ਇੱਥੇ ਹੀ ਘਬਰਾ ਕੇ ਉਸਨੂੰ ਇਸ਼ਾਰੇ ਕਰਨ ਲੱਗੀ, 'ਭਰਾ ਇਹ ਜੁਤੀ ਪਾ ਕੇ ਖਲੋਣ ਵਾਲੀ ਥਾਂ ਨਹੀਂ, ਜੁਤੀ ਲਾਹ ਦਿਹ।'