ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੈਨੂੰ ਉਸ ਨੇ ਕਿਹਾ ਹੈ ?"

ਕੁਝ ਨਹੀਂ ਆਖਿਆ, ਸਿਰਫ ਅਤੁਲ ਨੂੰ ਹੀ ਜੀਉਦਿਆਂ ਨਹੀਂ ਸੀ ਛਡਣਾ ਚਾਹੁੰਦੀ। ਮੈਂ ਹਿੜ ਹਿੜ ਕਰਕੇ ਹੱਸ ਦੀ ਹਾਂ ? ਗੋਗਲੂਆਂ ਤੋਂ ਮਿੱਟੀ ਨ ਝਾੜੋ ਬੀਬੀ ਜੀ, ਜੁਤੀਆਂ ਹੋਰ ਕਦੀ ਮਾਰੀਆਂ ਜਾਂਦੀਆਂ ਹਨ ? ਸੱਚੀ ਮੁਚੀ ਨਹੀਂ ਮਾਰੀਆਂ ਇਸ ਕਰਕੇ ਖਬਰੇ ਤੁਹਾਡਾ ਸਮਝ ਵਿਚ ਨਹੀਂ ਆਈਆਂ। ਠੀਕ ਹੈ ਨਾਂ ?

ਸਿਧੇਸ਼ਵਰੀ ਦੰਗ ਰਹਿ ਗਈ। ਹੌਲੀ ਜਹੀ ਬੋਲੀ,"ਇਹ ਕੀ ਗੱਲ ਹੋਈ ? ਕੀ। ਮੈਂ ਉਸਨੂੰ ਸਿਖਾ ਦਿਤਾ ਹੈ ?"

ਵਿਚਕਾਰਲੀ ਨੋਹ ਕੁੰਜੀ ਵਾਸਤੇ ਹੀ ਅੰਦਰੋ ਅੰਦਰ ਸੜੀ ਪਈ ਸੀ, ਉਹਨੇ ਕਿਹਾ, ਇਸ ਗਲ ਦਾ ਤਾਂ ਤੈਨੂੰ ਹੀ ਪਤਾ ਹੋਵੇ। ਕੋਈ ਅੰਤਰਯਾਮੀ ਥੋੜਾ ਹੈ ਜੋ ਕਿਸੇ ਦੇ ਦਿਲ ਦੀ ਬੁਝ ਸਕੇ। ਅੱਖੀ ਵੇਖਿਆਂ ਤੇ ਕੰਨੀ ਸੁਣਿਆ ਹੀ ਆਖਿਆ ਜਾ ਸਕਦਾ ਹੈ। ਅਸੀਂ ਨਵੇਂ ਆਦਮੀ ਤੇਰੇ ਟੱਬਰ ਵਿਚ ਆ ਵੜੇ ਹਾਂ। ਇਸੇ ਕਰ ਕੇ ਅਸੀਂ ਤੇਰੇ ਵਾਸਤੇ ਇਕ ਆਫਤ ਹੋ ਗਏ ਹਾਂ। ਤੂੰ ਖੁਦ ਹੀ ਆਖ ਦੇਦੀਉ ਤਾਂ ਚੰਗਾ ਹੁੰਦਾ। ਇਕ ਦੂਜੇ ਨੂੰ ਮੇਰੇ ਪਿਛੇ ਕਿਉਂ ਪਾ ਦਿਤਾ ਹੈ ?

ਇਸ ਦੂਸ਼ਣ ਦਾ ਉਤਰ ਸਿਧੇਸ਼ਵਰੀ ਨੂੰ ਕੋਈ ਨ ਲਭ ਸਕਿਆ! ਉਹ ਹੈਰਾਨ ਜਹੀ ਹੋ ਕੇ ਵੇਖਦੀ ਰਹਿ ਗਈ।

ਵਿਚਕਾਰਲੀ ਨੋਂਹ ਨੇ ਹੋਰ ਵੀ ਸਖਤ ਅਵਾਜ ਵਿਚ ਆਖਿਆ,ਅਸੀਂ ਲੋਕ ਵੀਂ ਕੋਈ ਡੰਗਰ ਨਹੀ ਬੀਬੀ! ਸਭ ਗੱਲਾਂ ਜਾਣਦੇ ਹਾਂ। ਜੇ ਏਦਾਂ ਨ ਕੱਢ ਕੇ, ਮਿੱਠੀਆਂ ੨