ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਖਿਆ, ਛੋਟੀ ਚਾਚੀ ਜਰਾ ਵੇਖ ਤਾਂ ਸਹੀ ਕਿਹੋ ਜਿਹਾ ਬਨਾਇਆ ਹੈ।

ਸ਼ੈਲਜਾ ਨੇ ਥੋੜੇ ਵਿਚ ਹੀ ਮੁਕਾਉਂਦੀ ਹੋਈ ਨੇ ਕਿਹਾ ਚੰਗਾ ਹੈ ਤੇ ਸੰਦੂਕ ਵਿਚੋਂ ਰੁਪੈ ਕੱਢ ਕੇ ਉਸ ਦੇ ਹੱਥ ਵਿਚ ਦੇ ਦਿੱਤੇ।

ਨੈਨਤਾਰਾ ਨੇ ਸਾਰਿਆਂ ਜਣਿਆਂ ਨੂੰ ਸੁਣਾਉਂਦਿਆਂ ਹੋਇਆਂ ਆਪਣੇ ਲੜਕੇ ਵਲ ਇਸ਼ਾਰਾ ਕਰਕੇ ਆਖਿਆ, 'ਕਪੜਿਆਂ ਨਾਲ ਤੇਰੇ ਟਰੰਕ ਭਰੇ ਪਏ ਹਨ ਤੈਨੂੰ ਅਜੇ ਵੀ ਰੱਜ ਨਹੀਂ ਆਉਂਦਾ।

ਲੜਕੇ ਨੇ ਕਾਹਲਾ ਜਿਹਾ ਪੈਕੇ ਆਖਿਆ, “ਕਿੰਨੀ ਵਾਰੀ ਦਸਚੁਕਾ ਹਾਂ ਕਿ ਅੱਜ ਕਲ ਦਾ ਫੈਸ਼ਨ ਹੀ ਇਹੋ ਜਿਹਾ ਹੈ। ਜੇ ਇਸਤਰਾਂ ਦਾ ਇਕ ਕੋਟ ਵੀ ਨਾ ਹੋਵੇ ਤਾਂ ਲੋਕੀ ਮਖੌਲ ਕਰਨ ਲੱਗ ਜਾਂਦੇ ਹਨ। ਉਹ ਰੁਪੈ ਲੈ ਕੇ ਬਾਹਰ ਜਾ ਰਿਹਾ ਸੀ ਕਿ ਖਲੋਕੇ ਕਹਿਣ ਲੱਗਾ, ਆਪਣੇ ਹਰੀ ਭਈਆ ਜੋ ਕੋਟ ਪਾਕੇ ਬਾਹਰ ਜਾਂਦੇ ਹਨ, ਉਸ ਦੀ ਤਾਂ ਮੈਨੂੰ ਵੀ ਸ਼ਰਮ ਆਉਂਦੀ ਹੈ, ਇਥੇ ਵੱਟ ਪਿਆ ਹੋਇਆ ਹੈ, ਉਥੇ ਦਾਗ ਲੱਗਾ ਹੋਇਆ ਹੈ, ਛਿਹ: ਛਿਹ ਕਿਹੋ ਜਿਹਾ ਬੁਰਾ ਲਗਦਾ ਹੈ! ਫੇਰ ਹੱਸ ਕੇ ਤੇ ਹੱਥਾਂ ਨਾਲ ਇਸ਼ਾਰੇ ਕਰਕੇ, ਏਦਾਂ ਜਿਦਾਂ ਕੋਈ ਸਿਰਹਾਣਾਂ ਤੁਰਿਆ ਜਾਂਦਾ ਹੈ।

ਲੜਕੇ ਦੀਆਂ ਹਰਕਤਾਂ ਵੇਖ ਕੇ ਨੈਨ ਤਾਰਾ ਹੱਸ ਪਈ, ਨੀਲਾ ਮੂੰਹ ਦੂਜੇ ਪਾਸੇ ਭਆਕੇ ਹਾਸੇ ਨੂੰ ਰੋਕਣ ਦੀ ਕੋਸ਼ਸ਼ ਕਰਨ ਲਗੀ। ਹਰਿਚਰਨ ਨੇ ਰੋਣ ਵਾਲਾ ਮੂੰਹ ਬਣਾਕੇ ਛੋਟੀ ਚਾਚੀ ਵਲੋਂ ਵੇਖ ਕੇ ਨੀਵੀਂ ਪਾ ਲਈ।