ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੫)

ਪਰ ਸਿਧੇਸ਼ਵਰੀ ਸਾਫ ਬੋਲੀ, “ਦੜੀ ਦਵਾ ਮੈਂ ਨਹੀਂ ਪੀਆਂਗੀ, ਸ਼ੈਲ।"

"ਮੈਂ ਤੁਹਾਨੂੰ ਨਹੀਂ ਪੁਛ ਰਹੀ ਬੀਬੀ ਜੀ, ਤੁਸੀਂ ਚੁਪ ਰਹੋ। "ਆਖ ਕੇ ਹਰਿਚਰਨ ਦੇ ਬਿਸਤਰੇ ਦੇ ਬਹੁਤ ਕੋਲ ਜਾਕੇ ਉਹਨੇ ਪੁਛਿਆ, ਤੈਨੂੰ ਪੁਛਦੀ ਹਾਂ; ਦਵਾ ਦਿਤੀ ਸੀ ?

ਉਹਦੇ ਕਮਰੇ ਵਿਚ ਆਉਣ ਤੋਂ ਪਹਿਲਾਂ ਹੀ ਹਰਿਚਰਨ ਇਕੱਠਾ ਜਿਹਾ ਹੋ ਕੇ ਉਠ ਕੇ ਬੈਠ ਗਿਆ ਸੀ। ਹੁਣ ਇਹ ਡਰੀ ਜਹੀ ਅਵਾਜ਼ ਵਿਚ ਬੋਲਿਆ, “ਮਾਂ ਬੀਬੀ ਨਹੀਂ ਸੀ ਚਾਹੁੰਦੀ........."

ਸ਼ੈਲਜ ਨੇ ਫੇਰ ਸਮਝਾ ਕੇ ਆਖਿਆ, “ਫੇਰ ਗੱਲ ਉਲਟਾਉਂਦਾ ਏ। ਤੂੰ ਸਾਫ ਦੱਸ, ਤੂੰ ਦਵਾ ਦਿੱਤੀ ਸੀ। ਜਾਂ ਨਹੀਂ ?)"

ਚਾਚੀ ਦੀ ਸਖਤ ਹਕੂਮਤ ਤੇ ਲੜਕੇ ਦਾ ਛੁਟਕਾਰਾ ਕਰਾਉਣ ਲਈ ਸਿਧੇਸ਼ਵਰੀ ਵੀ ਗਰਮ ਹੋ ਗਈ ਤੇ ਉਠਕੇ ਬਹਿ ਗਈ। ਕਹਿਣ ਲੱਗੀ, 'ਕਿਉਂ ਤੂੰ ਅੱਧੀ ਰਾਤ ਐਨਾ ਝਗੜਾ ਕਰਨ ਆ ਗਈ ਏ। ਓ ਹਰਿਚਰਨ ਚਾਹ ਜਿਹੜੀ ਦੜੀ ਦਵਾ ਦੇਣੀ ਹੈ। ਹਰੀ ਚਰਨ ਜਰਾ ਹੌਸਲਾ ਕਰਕੇ ਪਲੰਗ ਤੋਂ ਦੂਜੇ ਪਾਸੇ ਉਤਰ ਪਿਆ। ਦਰਵਾਜੇ ਦੇ ਉਤੋਂ ਇਕ ਛੋਟੀ ਸ਼ੀਸ਼ੀ ਤੇ ਇਕ ਚਮਚਾ ਲੈਂ ਆਇਆ, ਉਹ ਸ਼ੀਸ਼ੀ ਦਾ ਡਕ ਖੋਲਣਾ ਹੀ ਚਾਹੁੰਦਾ ਸੀ ਕਿ ਸ਼ੈਲਜ ਨੇ ਉਥੇ ਹੀ ਖੜੀ ਖੜੀ ਨੇ ਕਿਹਾ, 'ਗਲਾਸ ਵਿਚ ਦਵਾ ਪਾਕੇ ਦੇ ਦੇਣ ਨਾਲ ਹੀ ਗੱਲ ਮੁਕ