ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੭)

ਨੂੰ ਬਿਨਾ ਕੁਝ ਦਿਤੇ ਦੇ ਖਾਲੀ ਨ ਮੋੜਦਾ।

ਇਹ ਕੁਝ ਕਰਨ ਤੇ ਵੀ ਕੋਈ ਜਣਾ ਸੋਹਣ ਦਾ ਹਸਾਨ ਨਹੀਂ ਮੰਨਦਾ, ਸਗੋਂ ਪੈਸੇ ਮੰਗਣ ਵਾਲਿਆਂ ਮਾਪਿਆਂ ਦੇ ਮੁੰਡੇ ਵੀ ਸਿੱਧੇ ਮੂੰਹ ਉਸ ਨਾਲ ਗੱਲ ਨਹੀਂ ਸਨ ਕਰਦੇ। ਪਿੰਡ ਵਿਚ ਸੋਹਣ ਦੀ ਇੰਨੀ ਕੁ ਇੱਜ਼ਤ ਹੈ।

ਕਈ ਦਿਨਾਂ ਤਕ ਸੋਹਣ ਨਾ ਮਿਲਿਆ, ਇਕ ਦਿਨ ਸੁਣਿਆਂ ਕਿ ਉਹ ਮਰਨਾਊ ਪਿਆ ਹੈ। ਫੇਰ ਪੱਤਾ ਲੱਗਾ ਕਿ ਇਕ ਸੱਪਾਂ ਦੇ ਮਾਂਦਰੀ ਨੇ ਉਸਦਾ ਇਲਾਜ ਕਰਕੇ ਉਸਨੂੰ ਰਾਜੀ ਕਰ ਦਿੱਤਾ ਹੈ। ਇਸਦੀ ਲੜਕੀ ਬਿਲਾਸੀ ਨੇ ਤਨੋਂ ਮਨੋਂ ਸੇਵਾ ਕਰਕੇ ਇਸਨੂੰ ਮੌਤ ਦੇ ਮੂੰਹੋਂ ਬਚਾ ਲਿਆ ਹੈ।

ਮੈਂ ਕਈਆਂ ਦਿਨਾਂ ਤਕ ਉਸ ਪਾਸੋਂ ਮਠਿਆਈ ਉਡਾਉਂਦਾ ਰਿਹਾ ਸੀ, ਇਸ ਕਰਕੇ ਉਸ ਬਾਝੋਂ ਮੇਰੇ ਮਨ ਅੰਦਰ ਕੁਝ ਕੁਝ ਹੋ ਰਿਹਾ ਸੀ।ਇਕ ਦਿਨ ਰਾਤ ਦੇ ਹਨੇਰੇ ਵਿਚ ਮੈਂ ਉਸਨੂੰ ਵੇਖਣ ਚਲਿਆ ਗਿਆ। ਉਹਦੇ ਢੱਠੇ ਹੋਏ ਘਰ ਵਿਚ ਕੰਧਾਂ ਦਾ ਪੁਆੜਾ ਠਹੀਂ ਸੀ। ਆਜ਼ਾਦੀ ਨਾਲ ਅੰਦਰ ਜਾਕੇ ਦੇਖਿਆ, ਬੂਹਾ ਖੁੱਲਾ ਹੈ। ਬੜਾ ਸੋਹਣਾ ਦੀਵਾ ਜਗ ਰਿਹਾ ਹੈ ਤੇ ਉਸਦੇ ਸਾਹਮਣੇ ਹੀ ਇਕ ਸਾਫ ਸੁਥਰੇ ਬਿਸਤਰੇ ਤੇ ਸੋਹਣ ਲੰਮਾ ਪਿਆ ਹੋਇਆ ਹੈ। ਇਹਦੇ ਹੱਡੀਆਂ ਦੀ ਮੁਠ ਹੋਏ ਹੋਏ ਸਰੀਰ ਵਲ ਵੇਖਿਆਂ ਪਤਾ ਲਗਦਾ ਸੀ ਕਿ ਮੌਤ ਨੇ ਇਸ ਨੂੰ ਹੜੱਪ ਕਰਨ ਲਈ ਕੋਈ ਕਸਰ ਨਹੀਂ ਛੱਡੀ, ਪਰ ਕਿਸੇ ਦੀ ਭਾਗੀਂ ਇਹ ਬੱਚ ਗਿਆ ਹੈ। ਇਹ ਇਸਦੀ ਸ਼ੁਭਚਿੰਤਕ ਸੀ ਵਿਚਾਰੀ ਬਿਲਾਸੀ। ਬਿਲਾਸੀ ਹੁਣ ਸਰਹਾਣੇ ਬਹਿਕੇ ਪੱਖਾ ਝਲ ਰਹੀ ਸੀ। ਅੱਚਣਚੇਤ ਆਦਮੀ ਨੂੰ