ਪੰਨਾ:ਪਾਪ ਪੁੰਨ ਤੋਂ ਪਰੇ.pdf/93

ਇਹ ਸਫ਼ਾ ਪ੍ਰਮਾਣਿਤ ਹੈ

ਤੇ ਇਸਤਰੀ ਇਕ ਦੂਜੀ ਨਾਲੋਂ ਵੱਖ ਨਹੀਂ ਕੀਤੀਆਂ ਜਾ ਸਕਦੀਆਂ। ਮਧੀਰਾ ਦੇ ਆਧਾਰ ਨਾਲ ਹਰ ਇਸਤਰੀ ਤੁਹਾਡੀ ਆਪਣੀ ਕਲਪਣਾ ਬਣ ਸਕਦੀ ਹੈ, ਮਨ ਮੋਹਣੀ ਕਲਪਣਾ ਬਣ ਸਕਦੀ ਹੈ, ਮਨ ਮੋਹਨੀ ਕਲਪਨਾ ਅਤੇ ਤੀਵੀਂ ਦਿਆਂ ਹਥਾਂ ਵਿਚ ਮਧੀਰਾ ਮਿਠਾ ਅੰਮ੍ਰਿਤ ਬਣ ਜਾਂਦੀ ਹੈ।

"ਅੰਮ੍ਰਿਤ ਤਾਂ ਕੇਵਲ ਦੇਵਤਿਆਂ ਦਾ ਹਿਸਾ ਹੈ?" ਪੁਜਾਰੀ ਬੋਲਿਆ।

"ਪਰ ਦੇਵਤਿਆਂ ਦੀ ਦੁਨੀਆਂ ਵਿਚ ਵੀ ਮਧੀਰਾ ਅਤੇ ਇਸਤਰੀ ਮਹਾਨ ਵਿਸ਼ੇਸ਼ਤਾ ਰਖਦੀ ਹੈ। ਮੇਰੀ ਜਾਚੇ, ਤਾਂ 'ਅੰਮਿਤ-ਮੰਥਨ’ ਦੀ ਵਿਥਿਆ ਕੇਵਲ ਮਧੀਰਾ ਅਤੇ ਇਸਤਰੀ ਦੀ ਵਿਥਿਆ ਹੈ, ਜਿਸ ਲਈ ਦੇਵਤੇ ਦੈਂਤਾਂ ਨਾਲ ਉਲਝ ਪਏ ਸਨ।"

"ਹੋਵੇ ਪਈ।" ਪੁਜਾਰੀ ਬੋਲਿਆ। ਮੈਂ ਤਾਂ ਕੇਵਲ ਕਲਪਨਾਂ ਦਾ ਉਪਾਸ਼ਕ ਹਾਂ। ਸੁੰਦਰ ਕਲਪਨਾਂ ਦਾ। ਉਹ ਜਿਥੇ ਵੀ ਹੋਵੇ ਮੈਂ ਸੁਹੱਪਣ ਨੂੰ ਲੱਭਾਂਗਾ। ਵੈਰ ਕੋਲੋਂ ਮਿੱਤਰਤਾ ਦੀ ਮੰਗ ਕਰਾਂਗਾ। ਅਤੇ ਘਿਰਣਾ ਵਿਚ ਪਿਆਰ ਦੀ ਰੂਪ-ਰੇਖਾ ਬਣਾਵਾਂਗਾ।

"ਤੇ ਤੈਨੂੰ ਇਸ ਲਈ ਸਾਧਨ ਕਰਨਾ ਪਵੇਗਾ। ਤਿਆਗ ਦੇ ਬਦਲੇ ਪਰਾਪਤੀ ਨੂੰ ਅਪਨਾਉਣਾ ਹੋਵੇਗਾ। ਖਾਹਸ਼ਾਂ ਮਾਰਨ ਨਾਲ ਮਨ ਦੀ ਜਿੱਤ ਨਹੀਂ ਹੁੰਦੀ। ਮਨ ਦੀ ਖੁਸ਼ੀ ਕੇਵਲ ਆਪਣੀ ਚਾਹ ਦੀ ਪੂਰਤੀ ਵਿਚ ਹੈ।”

“ਠੀਕ ਹੈ।" ਪੁਜਾਰੀ ਨੇ ਆਪ ਮੁਹਾਰੇ ਹੀ ਹਾਂ ਵਿਚ ਸਿਰ ਹਿਲਾਇਆ। ਅਸਲ ਵਿਚ ਉਸ ਪਾਸ ਸਵਾਏ ਹਾਰਨ ਦੇ ਹੋਰ ਕੋਈ ਚਾਰਾ ਹੀ ਨਹੀਂ ਸੀ ਤੇ ਸ਼ਾਇਦ ਉਸ ਦੀ ਜਾਚੇ ਇਹ

੯੨