ਪੰਨਾ:ਪਾਪ ਪੁੰਨ ਤੋਂ ਪਰੇ.pdf/77

ਇਹ ਸਫ਼ਾ ਪ੍ਰਮਾਣਿਤ ਹੈ

ਹੋਇਆ ਸੀ ਮੈਂ ਪਹਿਲੀ ਵਾਰੀ ਬਸ ਇਹੋ ਹੀ ਇਕੋ ਟੁਕੜਾ ਖਰੀਦਿਆ ਸੀ, ਉਹ ਵੀ ਬੜੀ ਮੁਸੀਬਤ ਨਾਲ ਤੇ ਮੈਂ ਹੁਣ ਸੋਚ ਰਿਹਾ ਸਾਂ ਕਿ ਦਫਤਰ ਜਾਂਦੀ ਵਾਰੀ ਦਰਜ਼ੀ ਪਾਸੋਂ ਹੋ ਕੇ ਜਾਵਾਂਗਾ।

ਨਵਾਂ ਨੀਲੇ ਰੰਗ ਦਾ ਲਕੀਰਦਾਰ ਕਪੜਾ ਵੇਖ ਕੇ ਉਸ ਦੇ ਦਿਲ ਵਿਚ ਉਸ ਦੀ ਹਸਰਤ ਇਕ ਵਾਰ ਹੋਰ ਕੁਲ ਬੁਲਾਈ ਤੇ ਕਪੜਾ ਵੇਖਣ ਦਾ ਚਾ ਪ੍ਰਗਟ ਕਰਦਿਆਂ ਹੋਇਆਂ ਉਸ ਮੈਥੋਂ ਇਜਾਜ਼ਤ ਮੰਗੀ। ਕਪੜਾ ਵੇਖ ਕੇ ਉਹ ਬੋਲੀ, "ਸੋਹਣਾ ਹੈ, ਕਾਫੀ ਅੱਛਾ ਹੈ! ਗ਼ਾਲਬਨ ਤੁਸੀਂ ਕਮੀਜ਼ਾਂ ਬਣਵਾ ਰਹੇ ਹੋ। ਤੁਹਾਨੂੰ ਨੀਲਾ ਰੰਗ ਖੂਬ ਜੱਚੇਗਾ, ਪਰ ਇਸ ਨਾਲ ਕਿਸੇ ਤੀਵੀਂ ਦਾ ਜੰਪਰ, ਫ਼ਰਾਕ, ਗੌਨ ਜਾਂ ਚੋਲੀ ਵੀ ਤਿਆਰ ਕੀਤੀ ਜਾ ਸਕਦੀ ਹੈ। ਸ਼ਾਇਦ ਤੁਹਾਡੇ ਘਰ ਕੋਈ ਤੀਵੀਂ ਨਹੀਂ। ਤੀਵੀਂ ਤੋਂ ਬਿਨਾਂ ਕੋਈ ਘਰ ਦੋਜ਼ਖ਼ ਸਮਾਨ ਹੋ ਸਕਦਾ ਹੈ, ਤੀਵੀਂ ਤੋਂ ਬਿਨਾਂ ਕੋਈ ਘਰ, ਇਕ ਅਜੇਹੀ ਸਹਿਰਾ ਹੈ ਜਿਸ ਵਿਚ ਕੋਈ ਰੁੱਖ ਨਾ ਹੋਵੇ।"

ਪਰ ਤੇਰੇ ਵਰਗੀ ਕੋਈ ਤੀਵੀ ਨਹੀਂਮੈਂ ਆਪਣੇ ਦਿਲ ਵਿਚ ਸੋਚਿਆ।

"ਇਹ, ਕਪੜਾ ਬੜਾ ਹੀ ਸੋਹਣਾ ਹੈ। ਤੁਸੀਂ ਇਹ ਕਪੜਾ ਕਿਥੋਂ ਖਰੀਦਿਆ ਹੈ?" ਉਸ ਦਾ ਹੰਢਿਆ ਹੋਇਆ ਢਿਲਮ ਢਿੱਲਾ ਸਰੀਰ ਸਾਰੇ ਦਾ ਸਾਰਾ ਸਵਾਲੀਆ ਚਿੰਨ੍ਹ ਜਾਪ ਰਿਹਾ ਸੀ।

ਮੈਂ ਇਹ ਕਪੜਾ ਕੰਟਰੋਲ ਸ਼ਾਪ ਤੋਂ ਖਰੀਦਿਆ ਹੈਤੇ ਤੇਰੀ ਖਾਹਸ਼ ਅਨੁਸਾਰ ਮੈਂ ਇਹ ਤੈਨੂੰ ਨਹੀਂ ਦੇ ਸਕਾਂਗਾਮੈਂ ਆਪਣੇ ਦਿਲ ਵਿਚ ਸੋਚਿਆ ਤੇ ਉਸ ਦੀਆਂ ਕਿਤਾਬਾਂ ਮੋੜਦਿਆਂ

੭੬