ਪੰਨਾ:ਪਾਪ ਪੁੰਨ ਤੋਂ ਪਰੇ.pdf/73

ਇਹ ਸਫ਼ਾ ਪ੍ਰਮਾਣਿਤ ਹੈ

ਵਧੇਰੇ ਪ੍ਰਗਟ ਕਰ ਰਹੇ ਸਨ। ਮੇਰੀਆਂ ਨਜ਼ਰਾਂ ਬੜੀ ਤੇਜ਼ੀ ਨਾਲ ਘੁੰਮ ਰਹੀਆਂ ਸਨ ਤੇ ਮੈਂ ਵੇਖ ਰਿਹਾ ਸਾਂ, ਉਸ ਦੇ ਰੁਖੇ ਅਣਵਾਹੇ ਵਾਲਾਂ ਵਲ, ਜਿਨ੍ਹਾਂ ਦੇ ਕੁੰਡਲ ਹੁਣ ਟੁਟੇ ਟੁਟੇ ਜਹੇ ਜਾਪਦੇ ਸਨ। ਉਸ ਦੇ ਬੁੱਲ੍ਹ ਬੜੇ ਵਾਹੀਯਾਤ ਤਰੀਕੇ ਨਾਲ ਲਾਲ ਸਨ। ਤੇ ਉਸ ਦੇ ਚਿਹਰੇ ਤੇ ਥਪਿਆ ਪਫ-ਪਊਡਰ ਬੜਾ ਘਟੀਅਲ ਕਿਸਮ ਦਾ ਸੀ। ਉਸ ਦੀਆਂ ਲੱਤਾਂ ਤੇ ਕੋਈ ਸਟਾਕਿੰਗਜ਼ ਨਹੀਂ ਸਨ। ਉਸਦੇ ਘਸੇ ਤੇ ਛਿੱਥੇ ਹੋਏ ਫ਼ਰਾਕ ਦੀ ਤੰਗ ਚੋਲੀ ਇਕ ਦੋ ਥਾਵਾਂ ਤੋਂ ਉਸ ਦੇ ਅੰਗਾਂ ਦੀ ਨੁਮਾਇਸ਼ ਕਰ ਰਹੀ ਸੀ। ਉਸ ਹੱਥ ਵਿਚ ਕੁਝ ਕਿਤਾਬਾਂ ਚੁਕੀਆਂ ਹੋਈਆਂ ਸਨ। ਉਹ ਮੈਨੂੰ ਕੋਈ ਕਮਿਯੂਨਿਸਟ-ਵਰਕਰ ਜਾਂ ਕਿਸੇ ਹੋਰ ਇਹੋ ਜਹੀ ਪਾਰਟੀ ਦੀ ਹੀ ਮੈਂਬਰ ਜਾਪ ਰਹੀ ਸੀ। ਜਿਨ੍ਹਾਂ ਤੇ ਆਪਣੇ ਮੰਤਵ ਪੂਰਤੀ ਦਾ ਅਸੂਲ ਕੁਝ ਇਸ ਪਰਕਾਰ ਨਾਲ ਸਵਾਰ ਹੁੰਦਾ ਹੈ ਕਿ ਉਹਨਾਂ ਨੂੰ ਆਪਣੇ ਜੀਵਨ ਦੀਆਂ ਬਾਕੀ ਲੋੜਾਂ ਵਲ ਧਿਆਨ ਦੇਣ ਦਾ ਸਮਾਂ ਹੀ ਨਹੀਂ ਮਿਲਦਾ। ਖਬਰੇ ਉਹ ਮੇਰੇ ਪਾਸ ਕੋਈ ਪ੍ਰੇਰਣਾ ਲੈ ਕੇ ਆਈ ਸੀ। ਜਾਂ ਮੈਥੋਂ ਕਿਸੇ ਸਹਾਇਤਾ ਦੀ ਚਾਹਵਾਨ ਸੀ। ਪਰ ਮੈਨੂੰ ਉਹ ਜਚ ਉਕੀ ਨਹੀਂ ਸੀ ਰਹੀ।

ਜੇ ਕੋਈ ਇਸ ਕਿਸਮ ਦੀ ਤੀਵੀਂ ਮੈਨੂੰ ਬਾਜ਼ਾਰ ਵਿਚ ਮਿਲ ਜਾਂਦੀ ਤਾਂ ਸ਼ਾਇਦ ਮੈਂ ਉਸਨੂੰ ਅਵਾਰਾ ਸਮਝਦਾ। ਉਸ ਨਾਲ ਗਲ ਨਾ ਕਰਦਾ। ਉਸ ਪਾਸ ਠਹਿਰਨਾ ਵੀ ਆਪਣੀ ਹੱਤਕ ਸਮਝਦਾ। ਪਰ ਹੁਣ ਉਹ ਮੇਰੇ ਪਾਸ ਘਰ ਆਈ ਸੀ ਤੇ ਖੌਰੇ ਮੇਰੀਆਂ ਮਸ਼ਕੂਕ ਨਜ਼ਮਾਂ ਉਸ ਵੀ ਪੜ੍ਹੀਆਂ ਸਨ। ਉਹ ਆਪਣੇ ਆਪ ਹੀ ਮੈਨੂੰ ਦਸ ਰਹੀ ਸੀ ਕਿ ਉਹ ਕਿਸੇ ਬਦੇਸੀ ਯੂਨਿਵਰਸਿਟੀ ਦੀ ਪੁਲਿਟੀਕਲ ਸਾਇੰਸ ਦੀ ਐਮ. ਏ. ਸੀ ਤੇ

੭੨