ਪੰਨਾ:ਪਾਪ ਪੁੰਨ ਤੋਂ ਪਰੇ.pdf/68

ਇਹ ਸਫ਼ਾ ਪ੍ਰਮਾਣਿਤ ਹੈ

ਪੇਟ ਤੇ ਰਖ ਲਏ ਤੇ ਹੋਰ ਕੁਝ ਨਾ ਬੋਲ ਸਕੀ। ਸਰਹੋਂ ਦੇ ਤੇਲ ਦੇ ਦੀਵੇ ਦੀ ਲਾਟ ਮਸਿਆ ਦੀ ਉਦਾਸ ਤੇ ਕਾਲੀ ਰਾਤ ਦੀ ਹਿਕ ਨੂੰ ਚੀਰ ਕੇ ਉਪਰ ਅਕਾਸ਼ਾਂ ਵਲ ਜਾਂਦੀ ਰਹੀ, ਦੀਵਾ ਕਿਸੇ ਫਵਾਰੇ ਵਾਂਗ ਲੋ ਉਗਲਦਾ ਰਿਹਾ।

ਤੇ ਉਸ ਦੀਆਂ ਬੁਢੀਆਂ ਅੱਖਾਂ ਨੂੰ ਦਿਸ ਰਹੀ ਕਾਲੀ ਦੁਨੀਆਂ ਹੋਰ ਵੀ ਹਨੇਰੀ ਹੋ ਗਈ। ਬੀਤੇ ਜੀਵਨ ਦੇ ਧੁੰਧਲੇ ਪਰਛਾਵੇਂ ਦੀਵੇ ਦੀ ਕਾਲਖ ਵਿਚ ਉਡਣ ਲਗੇ ਤੇ ਫੇਰ ਉਹ ਸਾਰੀਆਂ ਤੀਵੀਆਂ ਇਕ ਪਲ ਵਿਚ ਉਸ ਦੇ ਸਾਹਮਣੇ ਘੁੰਮ ਗਈਆਂ ਜਿਨ੍ਹਾਂ ਨੂੰ ਕਦੀ ਉਸ ਮਾਵਾਂ ਬਣਾਇਆ ਸੀ। ਤੇ ਫੇਰ ਜਿਵੇਂ ਗਰਭ ਦੀਆਂ ਸਾਰੀਆਂ ਪੀੜਾਂ ਇਕੱਠੀਆਂ ਹੋ ਗਈਆਂ ਹੋਣ ਜਿਵੇਂ ਸਾਰੀ ਦੁਨੀਆਂ ਦੇ ਟੋਏ ਟਿੱਬੇ ਉਚਾਣਾਂ ਨਿਵਾਣਾਂ ਇਕੱਠੇ ਹੋ ਕੇ ਉਸਦੇ ਘਰ ਆ ਗਏ ਹੋਣ। ਮੰਜੇ ਤੇ ਪਈ ਦੁਲਾਰੀ ਇਸਨੂੰ ਇਉਂ ਭਾਲ ਰਹੀ ਸੀ ਜਿਵੇਂ ਉਸ ਦੇ ਸਾਰੇ ਪਿੰਡੇ ਤੇ ਮੋਟੇ ਮੋਟੇ ਉਭਾਰ ਉਠ ਆਏ ਹੋਣ ਤੇ ਉਸ ਨੇ ਸੋਚਿਆ ਆਖਰ ਇਹ ਸਭ ਕੀ ਹੈ?—ਚਤੁਰਥੀ ਦੇ ਚੰਨ ਦਾ ਕਰੋਪ ਯਾ ਹਕੀਕਤ ਕਿ ਜੀਵਨ ਦੀ ਅਤਿ ਕੌੜੀ ਸਚਿਆਈ—-ਤੇ ਉਹ ਸਾਰੇ ਪਲੇ ਕੁੜਤੀਆਂ ਜੋ ਉਹ ਜੋੜ ਰਹੀ ਸੀ ਕਿ ਮਾਧੋ ਦੇ ਆਉਣ ਤੇ ਦੁਲਾਰੀ ਉਨ੍ਹਾਂ ਨੂੰ ਹੰਡਾਵੇਗੀ, ਉਸ ਨੂੰ ਦਾਗੋ ਦਾਗ ਦਿਸਣ ਲਗੇ, ਉਨ੍ਹਾਂ ਤੇ ਲਹੂ ਦੇ ਧਬੇ ਸਨ, ਲਾਲ ਲਹੂ ਦੀਆਂ ਛਿਟਾਂ ਤੇ ਦੁਲਾਰੀ ਦਾ ਉਭਾਰਾਂ ਭਰਿਆ ਪਿੰਡਾ ਉਸ ਨੂੰ ਇਸ ਤਰ੍ਹਾਂ ਭਾਸ ਰਿਹਾ ਸੀ, ਜਿਵੇਂ ਉਹ ਕੋਈ ਕੋੜ੍ਹ ਦੀ ਬੀਮਾਰ ਹੋਵੇ।

ਹੁਣ ਉਸਦਾ ਪਰਾਇਸ਼ਚਿਤ ਮੁਕ ਚਕਾ ਸੀ ਤੇ ਨਾਲ ਹੀ ਚੰਨ ਦਾ ਕ੍ਰੋਪ ਵੀ। ਉਹ ਮੁੜ ਨਵੇਂ ਸਿਰਿਉਂ ਚਮਕ ਰਿਹਾ ਸੀ ਤੇ ਉਹ ਬਿਲਕੁਲ ਨਵਾਂ ਸੀ ਕੋਰ ਨਿਕੋਰਾ ਜੋ ਲੱਖ ਆਸਾਂ ਲੈ ਕੇ

੬੭