ਪੰਨਾ:ਪਾਪ ਪੁੰਨ ਤੋਂ ਪਰੇ.pdf/66

ਇਹ ਸਫ਼ਾ ਪ੍ਰਮਾਣਿਤ ਹੈ

ਆਪਣੀ ਮਾਲਾ ਫੇਰ ਰਹੀ ਸੀ। ਦੀਵਾ ਲਟ ਲਟ ਬਲ ਰਿਹਾ ਸੀ ਤੇ ਉਸ ਦੀਆਂ ਅੱਖੀਆਂ ਉਠ ਰਹੀ ਲਾਟ ਤੇ ਜੰਮੀਆਂ ਪਈਆਂ ਸਨ। ਕਾਲੀ ਕਾਲੀ ਕਾਲਖ ਉਪਰ ਅਕਾਸ਼ਾਂ ਵੱਲ ਉਡਦੀ ਜਾ ਰਹੀ ਸੀ—ਸ਼ਾਇਦ ਕਾਲਾ ਬੱਦਲ ਬਣਨ ਲਈ ਜੋ ਚਤੁਰਥੀ ਦੇ ਚੰਨ ਨੂੰ ਢਕ ਲਵੇ। ਪਰ ਇਹ ਚੰਨ ਚਤੁਰਥੀ ਦਾ ਹੁੰਦਾ ਹੀ ਕਿਉਂ ਹੈ...। ਉਸ ਦੀ ਸੱਸ ਨੇ ਆਪਣੇ ਮਾਧੋ ਦੇ ਸੁਖੀ ਸਾਂਦੀ ਵਾਪਸ ਆਉਣ ਲਈ ਪ੍ਰਾਰਥਨਾ ਕੀਤੀ। ਦੁਲਾਰੀ ਨੇ ਸੋਚਿਆ ਗੋਰੇ ਰੰਗ ਦਾ ਅਲੂਆਂ ਜਿਹਾ ਛੋਕਰਾ ਮਾਧੋ ਹੁਣ ਇਕ ਸੁੰਦਰ ਤੇ ਭਰਵਾਂ ਜਵਾਨ ਬਣ ਗਿਆ ਹੋਵੇਗਾ--ਕਿਤੇ ਉਸ ਨੇ ਵੀ ਚੌਥ ਦਾ ਚੰਨ ਹੀ ਨਾ ਵੇਖ ਲਿਆ ਹੋਵੇ ਤੇ ਉਹ ਉਸ ਦੇ ਕਰੋਪ ਤੋਂ ਡਰ ਕੇ ਨੱਸ ਗਿਆ ਹੋਵੇ। ਪਰ ਕੀ ਚੰਨ ਉਥੇ ਨਹੀਂ ਹੋਵੇਗਾ......।

"ਅੰਮਾਂ ਜੀ ਮਿੰਗੀ ਨੀਂਦਰ ਨਹੀਂ ਅਛਣੀ ਅਜ।"

ਮੂੰਹ ਕਜੀ ਤੇ ਸਈਂ ਰੋ, ਪੁਤ੍ਰ ਆਪੇ ਆ ਗੈਸੀ।" ਤੇ ਉਹ ਹਨੇਰੇ ਦੀ ਬੁਕਲ ਵਿਚ ਘਿਰੀ ਖ਼ਾਮੋਸ਼ ਫਜ਼ਾ ਵਲ ਘੂਰਦੀ ਰਹੀ। ਉਸ ਦੀ ਮੰਜੀ ਦੇ ਦੁਆਲੇ ਦੀਵੇ ਦੀ ਕਾਲਖ ਉਮੰਡਦੀ ਜਾ ਰਹੀ ਸੀ, ਤੇ ਉਸ ਨੇ ਵੇਖਿਆ ਫਿਰ ਉਹੋ ਸੂਰਤਾਂ ਉਸ ਦੇ ਕੋਲ ਖੜੀਆਂ ਹਨ। ਲਾਲ, ਮਹਿੰਦਾ, ਚੰਨਣ, ਦੇਵਾ ਤੇ ਹੌਲੀ ਹੌਲੀ ਕਰਮਾਂ ਪਟਵਾਰੀ ਕੁਝ ਉਸ ਦੇ ਕੰਨਾਂ ਵਿਚ ਫੂਕ ਰਿਹਾ ਹੈ— ਆਖ਼ਰ ਫਰਕ ਵੀ ਕੀ ਹੈ ਚੰਨ ਤੇ ਦੀਵੇ ਵਿਚ......ਇਕ ਸੂਰਜ ਪਾਸੋਂ ਲੋ ਮੰਗਦਾ ਹੈ ਤੇ ਦੂਜਾ ਉਸਦੀ ਤਪਸ਼ ਤੋਂ ਅਗ ਲੈਂਦਾ ਹੈ। ਪਰ ਉਨ੍ਹਾਂ ਦੋਹਾਂ ਵਿਚ ਆਪ ਸੜ ਜਾਣ ਦੀ ਸ਼ਕਤੀ ਨਹੀਂ। ਜੇ ਕਦੀ ਉਹ ਦੋਵੇਂ ਵੀ ਸੜ ਸਕਦੇ ਹੁੰਦੇ। ਤੇ ਉਸ ਨੂੰ ਇਉਂ ਭਾਸਿਆ ਅਸਲ ਵਿਚ ਉਹ ਆਪ ਕੁਝ ਵੀ ਨਹੀਂਂ,ਨਾ ਚੰਨ ਹੈ ਨਾ ਦੀਵਾ-ਉਹ ਕਿਸੇ ਸੂਰਜ ਦੀ ਕਿਰਨ ਹੈ ਜਿਸ ਵਿਚ ਸੇਕ ਵੀ ਹੈ ਤੇ

੬੫