ਪੰਨਾ:ਪਾਪ ਪੁੰਨ ਤੋਂ ਪਰੇ.pdf/50

ਇਹ ਸਫ਼ਾ ਪ੍ਰਮਾਣਿਤ ਹੈ

"ਕ੍ਰਿਸ਼ਨ ਯਾਰ, ਜਿਸ ਦਿਨ ਤੂੰ ਪੀਵੇਂ ਨਿਰਾ ਕ੍ਰਿਸ਼ਨ ਹੀ ਤੇ ਬਣ ਜਾਨੈ।" ਕਿਸੇ ਫੁਲਝੜੀ ਵਾਂਗ ਉਹ ਇਹ ਸਾਰੇ ਵਾਕ ਉਗਲ ਰਹੇ ਸਨ।

ਉਸ ਆਪਣੇ ਅਟੈਚੀ ਕੇਸ ਵਿਚ ਇਕ ਬਲਾਊਜ਼ ਬੰਦ ਕੀਤਾ ਤੇ ਫਿਰ ਆਪਣੇ ਸਫੈਦ ਕੈਨਵਸ ਦੇ ਮੀਡੀਅਮ ਹੀਲਡ ਸੈਂਡਲਾਂ ਦੀ ਭਾਲ ਕਰਨ ਲੱਗੀ।

ਮੈਂਟਲ ਪੀਸ ਤੇ ਪਿਆ 'ਬਿਗ ਬੈਨ' ਕਿੰਨੀ ਦੇਰ ਦਾ ਚਾਰ ਵਜਾ ਚੁਕਾ ਸੀ। ਕ੍ਰਿਸ਼ਨ ਦਾ ਵੇਲਾ ਹੋ ਗਿਆ ਸੀ ਉਪਮਾਂ ਦੇ ਘਰ ਜਾਣ ਦਾ। ਪਰ ਸ਼ਾਇਦ ਉਹ ਅਜ ਸੱਚ ਮੁਚ ਹੀ ਨਹੀਂ ਸੀ ਜਾ ਰਿਹਾ। ਗੀਤਾ ਨੂੰ ਕੁਝ ਚਿਰ ਹੋਰ ਮਿਲ ਗਿਆ ਸੋਚਣ ਲਈ ਤੇ ਅਚਾਨਕ ਹੀ ਕ੍ਰਿਸ਼ਨ ਦੇ ਦਰਵਾਜ਼ੇ ਤੇ ਖੜਾਕ ਹੋਇਆ।

"ਅੰਦਰ ਆ ਜਾ ਕਪੂਰ, ਚਲਨੇ ਆਂ ਹੁਣੇ- ਤਿਆਰ ਹੋ ਗਈ ਏਂ ਗੀਤਾ?"

ਜਵਾਬ ਵਿਚ ਗੀਤਾ ਨੇ ਇਕ ਵਾਰੀ ਚਿੱੱਕ ਵਿਚੋਂ ਦੀ ਬਾਹਰ ਦੇਖਿਆ ਤੇ ਆਪਣੀਆਂ ਨਜ਼ਰਾਂ ਨੂੰ ਸਰਕਾਂਦੀ ਹੋਈ ਚੁਰਾਹੇ ਤੀਕ ਲੈ ਗਈ। ਚੁਰਾਹੇ ਵਿਚ ਸਦਾ ਵਾਂਗ ਭੀੜ ਸੀ। ਵਿਚਕਾਰ ਇੱਕ ਪੁਲਿਸ ਦਾ ਸੰਤਰੀ ਖਲੋਤਾ ਹੋਇਆ ਸਾਰੀ ਦੀ ਸਾਰੀ ਟ੍ਰੈਫਿਕ ਨੂੰ ਕੰਟਰੋਲ ਕਰ ਰਿਹਾ ਸੀ। ਪਹਿਲਾਂ ਉਸ ਦਾ ਇਕ ਪਾਸਾ ਗੀਤਾ ਵਲ ਸੀ। ਉਸ ਵੇਲੇ ਗੀਤਾ ਦੇ ਘਰ ਵਾਲੀ ਸੜਕ ਤੇ ਜ਼ਿੰਦਗੀ ਰੀਂਗ ਰਹੀ ਸੀ, ਫਿਰ ਉਸ ਦੀ ਪਿੱਠ ਗੀਤਾ ਵਲ ਹੋ ਗਈ। ਜ਼ਿੰਦਗੀ ਨੂੰ ਜਿਵੇਂ ਡੱਕਾ ਲੱਗ ਗਿਆ। ਗੀਤਾ ਨੇ ਚਿੱਕ ਛੱਡ ਦਿਤੀ। ਉਸਨੇ ਆਪਣੇ ਚਿਟੀ ਕੈਨਵੈਸ ਦੇ ਮੀਡੀਅਮ ਹੀਲਡ ਸੈਂਡਲਾਂ ਦਾ ਬਕਲ ਕਸਿਆ ਆਪਣੇ ਅਟੈਚੀ ਕੇਸ ਵੱਲ ਵਧੀ।

ਝਟ ਹੀ ਪਰਦਾ ਚੁੱਕ ਕੇ ਕ੍ਰਿਸ਼ਨ ਤੇ ਕਪੂਰ ਉਸ ਦੇ ਕਮਰੇ

੪੯