ਪੰਨਾ:ਪਾਪ ਪੁੰਨ ਤੋਂ ਪਰੇ.pdf/126

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੈਦਾ ਸੀ। ਉਸ ਨੇ ਉਸ ਤੋਂ ਪੁਛਿਆ:

"ਕਿਉਂ ਇਕ ਇਕੋਨੀ ਹੋਵੇਗੀ ?"

ਉਸ ਨੇ ਉਸ ਨੂੰ ਇਕ ਦਵਾਨੀ ਦੇ ਦਿਤੀ। ਪਰਮਾਰਥੀ ਨੇ ਆਨਾ ਆਪਣੇ ਖੀਸੇ ਵਿਚ ਪਾ ਲਿਆ।

ਚੱਕ ਲੈ ਕੇ ਬਾਕੀ ਦਾ ਆਨਾ ਆਪ ਜਦੋਂ ਉਹ ਰੇਡੀਓ ਸਟੇਸ਼ਨ ਤੋਂ ਬਾਹਰ ਨਿਕਲੇ, ਸਵਾਏ ਗੋਰਮਿੰਟ ਹਾਉਸ ਦੀ ਇਕ ਬੱਤੀ ਦੇ ਹੋਰ ਸਭ ਬੱਤੀਆਂ ਬੁਝ ਚੁੱਕੀਆਂ ਸਨ। ਹਨੇਰਾ, ਘੁਪ ਹਨੇਰਾ ਹੋ ਚੁੱਕਾ ਸੀ। ਸ਼ਿਮਲਾ ਪਹਾੜੀ ਦੇ ਆਲੇ-ਦੁਆਲੇ ਉੱਗੇ ਦ੍ਰਖ਼ਤਾਂ ਦੇ ਪਰਛਾਵੇਂ ਭਿਆਨਕ ਹੋ ਰਹੇ ਸਨ। ਉਹ ਸਕਿੱਤਾ ਦੇ ਬੰਧਨਾਂ ਤੋਂ ਬਹੁਤ ਸਤਿਆ ਪਿਆ ਜਾਪਦਾ ਸੀ। ਜੇ ਕਿਤੇ ਉਸ ਨੇ ਅੰਗਰੇਜ਼ੀ ਵਿਦਿਆ ਨਾ ਪਾਪਤ ਕੀਤੀ ਹੁੰਦੀ ਤਾਂ ਸ਼ਾਇਦ ਉਹ ਬੇ-ਤਹਾਸ਼ਾ ਨਸ ਉਠਦਾ। ਪਰ ਸਭਿਤਾ ਦੀ ਦ੍ਰਿਸ਼ਟੀ ਵੇਖਿਆਂ ਉਸ ਨੂੰ ਇਹ ਪਾਪ ਨਜ਼ਰ ਆ ਰਿਹਾ ਸੀ। ਉਹ ਕੁਝ ਕਹਿਣਾ ਚਾਹੁੰਦਾ ਸੀ, ਪਰ ਕੋਈ ਚੀਜ਼ ਆਪ-ਮੁਹਾਰੇ ਉਸ ਦੇ ਗਲੇ ਵਿਚੋਂ ਆ ਕ ਅਟਕ ਜਾਂਦੀ ਸੀ ਤੇ ਬਾਵਜੂਦ ਇਸ ਗਲ ਦੇ ਕਿ ਹੁਣ 'ਦੁਰਬਾਸ਼ਾ' ਆਪਣੀ ਲੰਮੀ ਦਾੜ੍ਹੀ, ਖੁਲ੍ਹੀਆਂ ਜ਼ੁਲਫ਼ਾਂ ਤੇ ਟੀਰੀ ਅੱਖ ਸਣੇ ਹਨੇਰੇ ਵਿਚ ਅਲੋਪ ਹੋ ਚੁਕਾ ਸੀ। ਉਹ ਅਜੇ ਵੀ ਉਸ ਦੀ ਬਾਬਤ ਸੋਚ ਰਿਹਾ ਸੀ: ਪਰਮਾਰਥੀ ਇਕ ਮਹਾਨ ਹਸਤੀ ਹੈ ਜੋ ਕੌਮਾਂਤਰੀ ਮਹਤਤਾ ਰਖਦੀ ਹੈ ਤੇ ਇਸ ਦੀਆਂ ਗੱਲਾਂ, ਬਾਤਾਂ ਲੇਖਣੀ ਤੇ ਵਤੀਰਾ ਸਮਝਦਿਆਂ ਹੋਇਆਂ ਵੀ ਉਹ ਨਹੀਂ ਸੀ ਜਾਣ ਸਕਦਾ...।

੧੨੫