ਪੰਨਾ:ਪਾਪ ਪੁੰਨ ਤੋਂ ਪਰੇ.pdf/112

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ ਕਿਤਾਬ ਵੇਖੀ ਸੀ, ਜਿਸ ਦੀ ਅੰਗੀ ਤੇ ਉਸ ਦੀ ਆਪਣੀ ਫੋਟੋ ਅਪਣੀਆਂ ਅੱਖਾਂ ਵਿਚ ਭੈ ਰੱਖਣ ਦੇ ਬਾਵਜੂਦ ਵੀ ਚਿਹਰੇ ਤੇ ਜਲਾਲ ਪਰਗਟ ਕਰ ਰਹੀ ਸੀ। ਉਹ ਉਸ ਦੇ ਚਿਹਰੇ ਦਾ ਇਕ ਸੋਚ ਵਾਨ ਪਹਿਲੂ ਪਰਗਟਾਉਂਦੀ ਸੀ ਅਤੇ ਉਪਰੋਂ ਚਿੰਤਕ ਮੂਡ ਵਿਚ ਉਹ ਕੋਈ ਫ਼ਿਲਾਸਫ਼ਰ ਹੋਣ ਦਾ ਯਤਨ ਕਰ ਰਿਹਾ ਸੀ। ਹਾਲਾਂਕਿ, ਉਹ ਚੰਗੀ ਤਰਾਂ ਜਾਣਦਾ ਸੀ ਕਿ ਉਹ ਕੋਈ ਫ਼ਿਲਾਸਫ਼ਰ ਨਹੀਂ। ਉਂਝ ਹੀ ਉਹ ਗੱਲ ਬਾਤ ਅੰਦਾਜ਼ ਨਾਲ ਕਰਦਾ ਸੀ ਤੇ ਆਪਣੀ ਮਹੀਨ ਅਵਾਜ਼ ਜ਼ਰਾ ਗਠਾ ਕੇ ਕੱਢਦਾ ਸੀ ਤਾਂ ਜੋ ਸਰੋਤਾ ਉਨਾਂ ਦੀ ਗੱਲ ਲਈ ਰਤਾ ਤਿਆਰ ਹੋ ਸਕੇ, ਉਸ ਨੇ ਸੋਚਿਆ, ਅਜ਼ਾਦੀ ਦਾ ਜ਼ਮਾਨਾ ਹੈ, ਹਰ ਕੋਈ ਆਪਣੀ ਮਰਜ਼ੀ ਵਰਤਣ ਦੀ ਖੁਲ੍ਹ ਰੱਖਦਾ ਹੈ। ਉਸ ਨੂੰ ਅੰਗ੍ਰੇਜ਼ੀ ਲਿਖਾਰੀ ‘ਮਿਲ’ ਦੀ ਕੇਟੇਸ਼ਨ ਚੇਤੇ ਆ ਗਈ, ਜਿਸ ਨੇ ਸ਼ਖਸੀ ਅਜ਼ਾਦੀ ਲਈ ਜ਼ਰੂਰੀ ਦਸਿਆ ਸੀ ਮਨੁਖ ਨੂੰ ਖੁਰਾਕ, ਪੁਸ਼ਾਕ ਤੇ ਮਜ਼੍ਹਬ ਦੀ ਖੁਲ੍ਹ। ਕੀ ਹੋਇਆ ਜੇ ਇਕ ਮਨੁਖ ਜੇ ਆਪਣੇ ਆਪ ਨੂੰ ਮਹਾਂ ਕਵੀ ਟੈਗੋਰ ਦਾ ਸ਼ਿਸ਼ ਦਸਦਾ ਹੋਵੇ ਤੇ ਲੋਕੀ ਉਸ ਨੂੰ ਟੈਗੋਰ ਦਾ ਭਤੀਜਾ ਸਮਝਦੇ ਹੋਣ, ਆਪਣੇ ਗੁਰੂ ਦੇਵ ਪਾਸੋਂ ਵਿਰਸੇ ਵਿਚ ਕੇਵਲ ਉਸ ਦਾ ਹੁਲੀਆ ਹੀ ਲੈ ਸਕਿਆ ਹੋਵੇ। ਕੋਈ ਜ਼ਰੂਰੀ ਹੈ ਕਿ ਟੈਗੋਰ ਵਰਗਾ ਕੋਈ ਗੁਰਦੇਵ ਆਪਣੇ ਸ਼ਿਸ਼ ਨੂੰ ਕਵਿਤਾ, ਕਹਾਣੀਆਂ ਸਹਿਤ ਦੇ ਹੋਰ ਅੰਗਾਂ ਵਿੱਚ ਵੀ ਤਾਕ ਕਰਦਾ।

ਉਹ ਉਸ ਦੇ ਜੀਵਨ ਤੇ ਬਹੁਤ ਚੰਗੀ ਤਰਾਂ ਪੜਚੋਲ ਕਰ ਚੁਕਾ ਸੀ ਤੇ ਉਸਦੀਆਂ ਕੁਝ ਊਣਤਾਈਆਂ ਜਾਨਣ ਦੇ ਬਾਵਜੂਦ ਵੀ ਉਸ ਦੀ ਲਿਖਤ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਇਹ ਉਸ ਦੀ ਲਿਖਤ ਦੀ ਖੂਬੀ ਸੀ ਜਾਂ ਉਸ ਦੀ ਆਪਣੀ

੧੧੧