ਪੰਨਾ:ਪਾਪ ਪੁੰਨ ਤੋਂ ਪਰੇ.pdf/11

ਇਹ ਸਫ਼ਾ ਪ੍ਰਮਾਣਿਤ ਹੈ

ਹਨ, ਜੋ ਆਪਣੇ ਆਪ ਨੂੰ ਆਪਣੇ ਪ੍ਰੀਤਮ ਦੇ ਰਾਹ ਵਿਚ ਇਸ ਤਰ੍ਹਾਂ ਕੁਰਬਾਨ ਕਰ ਸਕਦੇ ਹਨ, ਜੋ ਦੂਜੇ ਦਾ ਕਸੂਰ ਵੇਖ ਕੇ ਅਣਡਿਠਾ ਕਰ ਸਕਦੇ ਹਨ, ਜੋ ਆਪਣੇ ਕਾਤਿਲ ਨੂੰ ਬਖ਼ਸ਼ ਸਕਦੇ ਹਨ ਅਤੇ ਜੋ ਆਪਣੇ ਪੂਜਯ ਇਸ਼ਟ ਲਈ ਵਿਕ ਸੱਕਦੇ ਹਨ..!

ਹਵਾ ਦਾ ਇਕ ਬੁਲ੍ਹਾ ਉੱਤਰ ਵਜੋਂ ਸਾਹਮਣੇ ਆਇਆ। ਬਾਰੀ ਦੇ ਨਾਲ ਕਰਕੇ ਟੰਗੇ ਹੋਏ ਕਲੰਡਰ ਤੇ ਬਰਾਜਮਾਨ ਸੁੰਦਰੀ ਮੁਸਕਰਾਈ । ਟੇਬਲ-ਡਾਇਰੀ ਦੇ ਪਤਰੇ ਉੱਡ ਉੱਡ ਗਏ । ਬਾਹਰ ਰੋਸ਼ਨ-ਦਾਨ ਦੇ ਛੱਜੇ ਤੇ ਬੈਠੇ ਹੋਏ ਕਬੂਤਰ ਨੇ ਇਕ ਝੁਰਝੁਰੀ ਲਈ ਤੇ ਬੋਲਿਆ, ਗੁਟਰ ਗੂੰ, ਗੁਟਰ ਗੂੰ ...ਤੇ ਕਵੀ ਦੇ ਮਨ ਵਿਚਲੀ ਖਲਾ ਵਿਚ ਗੂੰਜਿਆ 'ਕੋਈ ਨਹੀਂ'... 'ਕੋਈ ਨਹੀਂ'...। ਕੀ ਇਹ ਉਤਰ ਸੀ, ਉਸ ਦੇ ਪ੍ਰਸ਼ਨ ਦਾ?

ਈਸਾ ਵੀ ਤਾਂ ਇਕ ਮਨੁੱਖ ਹੀ ਸੀ। ਇਹ ਗੱਲ ਵੱਖਰੀ ਹੈ ਕਿ ਕਿਸੇ ਮਨੁੱਖ ਦੀ ਜੀਵਣ-ਪਧਰ ਇੰਨੀ ਉਚੀ ਹੋਵੇ, ਜਾ ਕਿਸੇ ਦਾ ਆਸ਼ਾ ਇੰਨਾ ਵਿਸ਼ਾਲ ਹੋਵੇ ਕਿ ਉਸ ਵਿਚ, ਆਪ ਮੁਹਾਰੇ ਹੀ ਦੇਵਤਿਆਂ ਵਾਲੀਆਂ ਖ਼ੂਬੀਆਂ ਆ ਜਾਣ। ਸਮਾਂ ਆਉਣ ਤੇ ਹਰ ਮਨੁਖ ਦੇਵਤਾ ਬਣ ਸੱਕਦਾ ਹੈ ਤੇ ਰਤਾ ਜਿੰਨਾ ਥਿੜਕ ਜਾਣ ਨਾਲ ਮਨੁਖ, ਮਨੁਖ ਵੀ ਨਹੀਂ ਰਹਿੰਦਾ। 'ਈਸਾ' ਮਨੁਖ ਸੀ । ਈਸੇ ਨੂੰ ਫਾਂਸੀ ਦੇਣ ਵਾਲੇ ਮਨੁਖ ਸਨ, ਪਰ ਅੱਜ ਗਹੁ ਨਾਲ ਵੇਖਿਆਂ ਤੇ ਵਿਚਾਰਿਆਂ, ਅਸੀਂ ਇਸ ਸਿੱਟੇ ਤੇ ਪੁਜਦੇ ਹਾਂ ਕਿ “ਈਸਾ ਮਨੁਖ ਨਹੀਂ ਸੀ, ਦੇਵਤਾ ਸੀ ਅਤੇ ਦੁਨੀਆਂ ਨੇ, ਜਿਸ ਨੇ ਉਸ ਨੂੰ ਦੁਖ ਪਹੁੰਚਾਣ ਲਈ, ਮੌਤ ਦੀ ਸਜ਼ਾ ਨੀਯਤ ਕੀਤੀ ਸੀ, ਕੋਈ ਮਨੁਖਤਾ ਦਾ ਸਬੂਤ ਨਹੀਂ ਸੀ ਪੇਸ਼ ਕੀਤਾ। ਇਕ ਵੀਰਾਨ ਪਹਾੜੀ ਤੇ ਜਿਥੇ ਪ੍ਰਸਿਧ ਗੁਨਾਹਗਾਰਾਂ

੧o