ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/59

ਇਹ ਸਫ਼ਾ ਪ੍ਰਮਾਣਿਤ ਹੈ

ਬੈਂਚ ਵੱਲ ਇਸ਼ਾਰਾ ਕਰਦੇ ਹੋਏ ਕਿਹਾ।

ਸੇਰਗਈ ਬੈਂਚ ਉਤੇ ਬੈਠ ਗਿਆ ਤੇ ਬੈਠਦਿਆਂ ਹੀ ਉਸਨੇ ਪਹਿਲੇ ਇਕ ਤੇ ਫਿਰ ਦੂਸਰੇ ਮੋਢੇ ਤੋਂ ਥੈਲਾ ਉਤਾਰਿਆ। ਸਮਝੋ ਕਿ ਹੁਣ ਇਹ ਉਸਦੀ ਆਦਤ ਹੀ ਬਣ ਗਈ ਸੀ।

"ਹੈ ਪ੍ਰਮਾਤਮਾ, ਹੇ ਪ੍ਰਮਾਤਮਾ, ਕਿਸ ਤਰ੍ਹਾਂ ਨਿਮਾਣੇ ਬਣ ਗਏ ਨੇ। ਏਨਾ ਉੱਚਾ ਨਾਂ ਤੇ ਅਚਾਨਕ ਇਹ... "

ਸੇਰਗਈ ਨੇ ਕੋਈ ਜਵਾਬ ਨਾ ਦਿਤਾ ਤੇ ਥੈਲੇ ਨੂੰ ਆਪਣੇ ਕੋਲ ਰੱਖਦਿਆਂ ਜ਼ਰਾ ਕੁ ਮੁਸਕਰਾ ਪਿਆ।

"ਮਾਸ਼ਾ, ਜਾਣਦੀ ਏ ਇਹ ਕੌਣ ਏ?"

ਪਰਾਸਕੋਵੀਆ ਮਿਖਾਇਲੋਵਨਾ ਨੇ ਆਪਣੀ ਲੜਕੀ ਨੂੰ ਕੰਨ ਵਿਚ ਦਸਿਆ ਕਿ ਸੇਰਗਈ ਕੌਣ ਸੀ। ਉਹਨਾਂ ਦੋਹਾਂ ਨੇ ਮਿਲਕੇ ਪਲੰਘ ਤੇ ਬੱਚੇ ਦਾ ਪੰਘੂੜਾ ਬਾਹਰ ਕਢਿਆ ਤੇ ਕੋਠੜੀ ਨੂੰ ਸੇਰਗਈ ਲਈ ਖਾਲੀ ਕਰ ਦਿਤਾ।

ਪਰਾਸਕੋਵੀਆ ਮਿਖਾਇਲੋਵਨਾ ਸੇਰਗਈ ਨੂੰ ਕੋਠੜੀ ਵਿਚ ਲੈ ਗਈ।

"ਇੱਥੇ ਆਰਾਮ ਫਰਮਾਉ। ਮੈਂ ਮੁਆਫ਼ੀ ਚਾਹੁੰਦੀ ਹਾਂ, ਪਰ ਮੈਨੂੰ ਹੁਣੇ ਜਾਣਾ ਪਵੇਗਾ।"

"ਕਿਥੇ?"

"ਸਬਕ ਦੇਣ। ਕਹਿੰਦਿਆਂ ਸ਼ਰਮ ਆਉਂਦੀ ਹੈ-ਮੈਂ ਸੰਗੀਤ ਸਿਖਾਉਂਦੀ ਹਾਂ।"

"ਸੰਗੀਤ ਸਿਖਾਉਣਾ ਤਾਂ ਚੰਗੀ ਗੱਲ ਏ। ਪਰ ਇੱਕ ਗੱਲ ਧਿਆਨ 'ਚ ਰਖਣਾ, ਮੈਂ ਤਾਂ ਤੁਹਾਡੇ ਪਾਸ ਕਿਸੇ ਕੰਮ ਆਇਆ ਹਾਂ। ਕਦੋਂ ਤੁਹਾਡੇ ਨਾਲ ਗੱਲ ਕਰ ਸਕਦਾ ਹਾਂ?"

"ਇਹ ਮੇਰੀ ਬੜੀ ਖੁਸ਼ਕਿਸਮਤੀ ਹੋਵੇਗੀ। ਸ਼ਾਮ ਨੂੰ ਠੀਕ ਰਹੇਗਾ?"

"ਹਾਂ, ਪਰ ਇਕ ਹੋਰ ਪ੍ਰਾਰਥਨਾ ਹੈ। ਕਿਸੇ ਨੂੰ ਇਹ ਨਾ ਦਸਣਾ ਕਿ ਮੈਂ ਕੌਣ ਹਾਂ। ਸਿਰਫ ਤੁਹਾਡੇ ਸਾਮ੍ਹਣੇ ਹੀ ਮੈਂ ਆਪਣਾ ਭੇਦ ਖੋਲ੍ਹਿਆ ਹੈ। ਕੋਈ ਵੀ ਨਹੀਂ ਜਾਣਦਾ ਕਿ ਮੈਂ ਕਿਥੇ ਚਲਾ ਗਿਆ ਹਾਂ। ਇਸ ਤਰ੍ਹਾਂ ਕਰਨਾ ਜ਼ਰੂਰੀ ਹੈ।"

"ਓਫ, ਪਰ ਮੈਂ ਤਾਂ ਲੜਕੀ ਨੂੰ ਦਸ ਦਿਤਾ ਹੈ।"

"ਤਾਂ ਉਸਨੂੰ ਕਹਿ ਦੇਵੋ ਕਿ ਉਹ ਕਿਸੇ ਨਾਲ ਇਸਦੀ ਗੱਲ ਨਾ ਕਰੇ।"

ਸੇਰਗਈ ਨੇ ਜੁੱਤੀ ਉਤਾਰੀ, ਲੇਟਿਆ ਤੇ ਉਸੇ ਘੜੀ ਡੂੰਘੀ ਨੀਂਦ ਸੌਂ ਗਿਆ। ਉਸਨੇ ਜਾਗਦਿਆਂ ਰਾਤ ਬਿਤਾਈ ਸੀ ਤੇ ਚਾਲ੍ਹੀ ਵਰਸਟ ਦੀ ਮੰਜ਼ਿਲ ਤੈਅ ਕੀਤੀ ਸੀ।

ਪਰਾਸਕੋਵੀਆ ਮਿਖਾਇਲੋਵਨਾ ਜਦੋਂ ਘਰ ਵਾਪਸ ਆਈ, ਸੇਰਗਈ ਆਪਣੀ

53