ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/47

ਇਹ ਸਫ਼ਾ ਪ੍ਰਮਾਣਿਤ ਹੈ

"ਲਗਦੈ ਕਿ ਇਹ ਸਭ ਕੁਝ ਕਲ੍ਹ ਉਤੇ ਛਡਣਾ ਪਵੇਗਾ। ਅੱਜ ਮੈਂ ਹੋਰ ਕੁਝ ਵੀ ਨਹੀਂ ਕਰ ਸਕਦਾ," ਉਸਨੇ ਕਿਹਾ ਤੇ ਸਾਰਿਆਂ ਨੂੰ ਇਕੋ ਵਾਰੀ ਅਸ਼ੀਰਵਾਦ ਦੇ ਕੇ ਬੈਂਚ ਵਲ ਤੁਰ ਪਿਆ। ਵਪਾਰੀ ਨੇ ਉਸਨੂੰ ਫਿਰ ਸਹਾਰਾ ਦਿਤਾ ਤੇ ਹੱਥ ਫੜਕੇ ਬੈਂਚ ਉਤੇ ਜਾ ਬਿਠਾਇਆ।

"ਧਰਮ-ਪਿਤਾ"! ਭੀੜ ਵਿਚੋਂ ਸੁਣਾਈ ਦਿਤਾ। "ਧਰਮ-ਪਿਤਾ! ਮਹਾਤਮਾ! ਸਾਨੂੰ ਛੱਡ ਨਾ ਜਾਣਾ! ਤੁਹਾਡੇ ਬਿਨਾਂ ਸਾਡਾ ਕੌਣ ਸਹਾਰਾ ਹੋਵੇਗਾ!"

ਪਾਦਰੀ ਸੇਰਗਈ ਨੂੰ ਐਲਮ ਦਰਖ਼ਤ ਦੀ ਛਾਂ ਹੇਠ ਬੈਂਚ ਉਤੇ ਬਿਠਾ ਕੇ ਵਪਾਰੀ -ਇਕ ਪੁਲੀਸ ਵਾਲੇ ਦੀ ਤਰ੍ਹਾਂ ਬੜੀ ਦ੍ਰਿੜਤਾ ਨਾਲ ਲੋਕਾਂ ਨੂੰ ਖਿੰਡਾਉਣ ਲਗਾ। ਇਹ ਸੱਚ ਹੈ ਕਿ ਉਹ ਹੌਲੀ ਹੌਲੀ ਬੋਲਦਾ ਸੀ ਤਾਂ ਕਿ ਪਾਦਰੀ ਸੇਰਗਈ ਨੂੰ ਉਸਦੇ ਬੋਲ ਸੁਣਾਈ ਨਾ ਦੇਣ ਪਰ ਗੁੱਸੇ ਨਾਲ ਤੇ ਡਾਂਟਦਿਆਂ ਹੋਇਆਂ ਉਹ ਉਹਨਾਂ ਨੂੰ ਕਹਿ ਰਿਹਾ ਸੀ।

"ਦੌੜੋ, ਦੌੜੋ ਇਥੋਂ। ਅਸ਼ੀਰਵਾਦ ਮਿਲ ਗਿਆ, ਹੋਰ ਕੀ ਚਾਹੁੰਦੇ ਹੋ? ਚਲਦੇ ਬਣੋ। ਵਰਨਾ ਧੌਣ ਮਰੋੜ ਦੇਵਾਂਗਾਂ। ਚਲੋ, ਚਲੋ ਇਥੋਂ! ਏ ਬੁੱਢੀਏ,- ਕਾਲੀਆਂ ਪੱਟੀਆਂ ਵਾਲੀਏ, ਜਾ ਇਥੋਂ, ਜਾਹ। ਕਿੱਧਰ ਵਧਦੀ ਆ ਰਹੀ ਏ। ਕਹਿ ਤਾਂ ਦਿਤਾ ਹੈ ਅੱਜ ਹੋਰ ਕੁਝ ਨਹੀਂ ਹੋਵੇਗਾ। ਕੱਲ ਫਿਰ ਪ੍ਰਮਾਤਮਾ ਦੀ ਕ੍ਰਿਪਾ ਹੋਵੇਗੀ, ਅੱਜ ਉਹ ਬਿਲਕੁਲ ਥੱਕ ਗਏ ਹਨ।"

"ਭਰਾਵਾ, ਬੱਸ ਇਕ ਨਜ਼ਰ ਉਸਦਾ ਪਿਆਰਾ ਚਿਹਰਾ ਦੇਖ ਲੈਣ ਦੇਣ", ਬੁੱਢੀ ਨੇ ਮਿੰਨਤ ਕੀਤੀ।

"ਹੁਣੇ ਵਿਖਾਉਂਦਾ ਹਾਂ ਤੈਨੂੰ ਉਸਦਾ ਚਿਹਰਾ! ਕਿਧਰ ਵਧਦੀ ਜਾ ਰਹੀ ਏ?"

ਪਾਦਰੀ ਸੇਰਗਈ ਨੇ ਵੇਖਿਆ ਕਿ ਵਪਾਰੀ ਕੁਝ ਜ਼ਿਆਦਾ ਹੀ ਕਰੜਾਈ ਦਿਖਾ ਰਿਹਾ ਹੈ ਤੇ ਉਸਨੇ ਕਮਜ਼ੋਰ ਜੇਹੀ ਆਵਾਜ਼ ਨਾਲ ਪ੍ਰਚਾਰਕ ਨੂੰ ਕਿਹਾ ਕਿ ਉਹ ਲੋਕਾਂ ਨੂੰ ਖਿੰਡਾਉਣ ਤੋਂ ਉਸਨੂੰ ਮਨ੍ਹਾ ਕਰ ਦੇਵੇ। ਪਾਦਰੀ ਸੇਰਗਈ ਜਾਣਦਾ ਸੀ ਕਿ ਵਪਾਰੀ ਉਹਨਾਂ ਨੂੰ ਖਿੰਡਾ ਤਾਂ ਦੇਵੇਗਾ ਕੀ ਤੇ ਉਹ ਖੁਦ ਵੀ ਇਹ ਹੀ ਚਾਹੁੰਦਾ ਸੀ ਕਿ ਇਕੱਲਾ ਰਹਿ ਜਾਏ ਤੇ ਆਪ ਆਰਾਮ ਕਰ ਸਕੇ, ਪਰ ਫਿਰ ਵੀ ਉਸਨੇ ਪ੍ਰਭਾਵ ਪੈਦਾ ਕਰਨ ਲਈ ਪ੍ਰਚਾਰਕ ਨੂੰ ਵਪਾਰੀ ਕੋਲ ਭੇਜਿਆ।

"ਠੀਕ ਹੈ, ਠੀਕ ਹੈ! ਮੈਂ ਇਹਨਾਂ ਨੂੰ ਖਿੰਡਾ ਨਹੀਂ ਰਿਹਾ, ਅਕਲ ਸਿਖਾ ਰਿਹਾ ਹਾਂ। ਇਹ ਲੋਕ ਤਾਂ ਆਦਮੀ ਦੀ ਜਾਨ ਲੈ ਕੇ ਹੀ ਸਬਰ ਕਰਦੇ ਹਨ। ਦਯਾ ਤਾਂ ਜਾਣਦੇ ਹੀ ਨਹੀਂ, ਸਿਰਫ ਆਪਣੀ ਹੀ ਚਿੰਤਾ ਕਰਦੇ ਹਨ। ਕਹਿ ਤਾਂ ਦਿਤਾ ਹੈ ਕਿ ਇਧਰ ਨਹੀਂ ਆਓ। ਜਾਓ ਵਾਪਸ। ਕੱਲ ਆਉਣਾ।"

ਵਪਾਰੀ ਨੇ ਸਾਰਿਆਂ ਨੂੰ ਖਿੰਡਾ ਦਿਤਾ।

ਵਪਾਰੀ ਨੇ ਏਨਾਂ ਉਤਸ਼ਾਹ ਇਸ ਲਈ ਵੀ ਦਿਖਾਇਆ ਸੀ ਕਿ ਉਸਨੂੰ

</poem>

41