ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/35

ਇਹ ਸਫ਼ਾ ਪ੍ਰਮਾਣਿਤ ਹੈ

“ਪਾਦਰੀ ਸੇਰਗਈ! ਧਰਮ-ਪਿਤਾ ਸੇਰਗਈ! ਇਹ ਹੀ ਹੈ ਨਾ ਤੁਹਾਡਾ ਨਾਂ?

“ਕੀ ਚਾਹੀਦਾ ਹੈ ਤੁਹਾਨੂੰ?" ਮੱਧਮ ਜਿਹੀ ਆਵਾਜ਼ ਵਿਚ ਜਵਾਬ ਮਿਲਿਆ।

‘‘ਕਿਰਪਾ ਕਰਕੇ ਮੈਨੂੰ ਮੁਆਫ ਕਰ ਦਿਓ ਕਿ ਮੈਂ ਤੁਹਾਡੀ ਤਪੱਸਿਆ ਵਿਚ ਖਲੱਲ ਪਾ ਦਿੱਤਾ ਹੈ। ਪਰ ਮੈਂ ਕੁਝ ਹੋਰ ਕਰ ਵੀ ਤਾਂ ਨਹੀਂ ਸਕਦੀ ਸੀ। ਮੈਂ ਬਿਮਾਰ ਹੋ ਜਾਂਦੀ। ਹੋ ਸਕਦਾ ਹੈ ਕਿ ਹੁਣ ਵੀ ਬਿਮਾਰ ਹੋ ਜਾਵਾਂ ਮੈਂ ਤਾਂ ਬਿਲਕੁਲ ਭਿੱਜੀ ਪਈ ਹਾਂ, ਪੈਰ ਬਰਫ਼ ਦੀ ਤਰ੍ਹਾਂ ਠੰਡੇ ਹਨ।"

“ਮੈਂ ਮੁਆਫ਼ੀ ਚਾਹੁੰਦਾ ਹਾਂ," ਮੱਧਮ ਜਿਹੀ ਆਵਾਜ਼ ਵਿੱਚ ਜਵਾਬ ਮਿਲਿਆ, "ਪਰ ਮੈਂ ਤੁਹਾਡੀ ਕੁਝ ਵੀ ਤਾਂ ਸੇਵਾ ਨਹੀਂ ਕਰ ਸਕਦਾ।"

“ਮੈਂ ਤਾਂ ਕਿਸੇ ਹਾਲਤ ਵਿਚ ਤੁਹਾਨੂੰ ਪ੍ਰੇਸ਼ਾਨ ਨਾ ਕਰਦੀ। ਮੈਂ ਤਾਂ ਬਸ, ਪਹੁ ਫੁੱਟਣ ਤਕ ਹੀ ਇਥੇ ਰਹਾਂਗੀ।"

ਪਾਦਰੀ ਸੇਰਗਈ ਨੇ ਕੋਈ ਜਵਾਬ ਨਾ ਦਿਤਾ। ਉਸਨੂੰ ਸੁਣਾਈ ਦਿੱਤਾ ਕਿ ਉਹ ਕੁਝ ਬੁੜਬੁੜਾ ਰਿਹਾ ਹੈ, ਸ਼ਾਇਦ ਪ੍ਰਾਰਥਨਾ ਕਰ ਰਿਹਾ ਹੈ।

"ਤੁਸੀਂ ਇਥੇ ਤਾਂ ਨਹੀਂ ਆਵੋਗੇ ਨਾ?" ਉਸਨੇ ਮੁਸਕਰਾਉਂਦਿਆਂ ਹੋਇਆ ਪੁੱਛਿਆ। "ਕਪੜੇ ਲਾਹ ਕੇ ਮੈਂ ਉਹਨਾਂ ਨੂੰ ਸੁਕਾਉਣਾ ਹੈ।"

ਪਾਦਰੀ ਸੇਰਗਈ ਨੇ ਕੋਈ ਜਵਾਬ ਨਾ ਦਿਤਾ ਅਤੇ ਦੂਸਰੇ ਕਮਰੇ ਵਿਚ ਅਡੋਲ ਪ੍ਰਾਰਥਨਾ ਕਰਦਾ ਰਿਹਾ।

“ਹਾਂ, ਇਹ ਹੈ ਅਸਲੀ ਇਨਸਾਨ,"ਉਸਨੇ ਪਾਣੀ ਨਾਲ ਭਰੀ ਹੋਈ ਜੁੱਤੀ ਨੂੰ ਪੂਰੇ ਜ਼ੋਰ ਨਾਲ ਉਤਾਰਨ ਦੀ ਕੋਸ਼ਿਸ਼ ਕਰਦੇ ਹੋਏ ਸੋਚਿਆ। ਉਹ ਉਸਨੂੰ ਖਿੱਚ ਰਹੀ ਸੀ, ਪਰ ਉਹ ਉਤਰ ਨਹੀਂ ਰਹੀ ਸੀ। ਉਸਨੂੰ ਹਾਸਾ ਆ ਗਿਆ ਤੇ ਉਹ ਜਾਣਦੀ ਸੀ ਕਿ ਪਾਦਰੀ ਸੇਰਗਈ ਉਸਦਾ ਹਾਸਾ ਸੁਣ ਰਿਹਾ ਹੈ ਤੇ ਇਸ ਉਦੇਸ਼ ਨਾਲ ਕਿ ਉਸ ਉਤੇ ਉਸਦੇ ਹਾਸੇ ਦਾ ਵੈਸਾ ਹੀ ਅਸਰ ਹੋ ਰਿਹਾ ਹੈ, ਜਿਸ ਤਰ੍ਹਾਂ ਦਾ ਕਿ ਉਹ ਚਾਹੁੰਦੀ ਸੀ, ਹੋਰ ਵੀ ਜ਼ੋਰ ਨਾਲ ਹੱਸ ਪਈ। ਅਸਲ ਵਿਚ ਇਸ ਖੁਸ਼ੀ ਭਰੇ ਹਾਸੇ ਦਾ, ਸੁਭਾਵਿਕ ਤੇ ਹਾਰਦਿੱਕ ਹਾਸੇ ਦਾ ਉਸ ਉਤੇ ਵੈਸਾ ਹੀ ਅਸਰ ਹੋਇਆ, ਜਿਸ ਤਰ੍ਹਾਂ ਦਾ ਉਹ ਚਾਹੁੰਦੀ ਸੀ।

"ਹਾਂ, ਐਸੇ ਵਿਅਕਤੀ ਨਾਲ ਪਿਆਰ ਕੀਤਾ ਜਾ ਸਕਦਾ ਹੈ। ਉਸ ਦੀਆਂ ਉਹ ਅੱਖਾਂ! ਉਸਦਾ ਉਹ ਸਾਦਾ-ਸਰਲ, ਰੁਅਬਦਾਰ ਤੇ ਚਾਹੇ ਉਹ ਕਿੰਨੀਆਂ ਵੀ ਪ੍ਰਾਰਥਨਾਵਾਂ ਕਿਉਂ ਨਾ ਕਰੇ -ਕਾਮੁਕ ਚਿਹਰਾ!" ਉਸ ਨੇ ਸੋਚਿਆ।"ਅਸਾਂ ਔਰਤਾਂ ਦੀਆਂ ਅੱਖਾਂ ਵਿਚ ਕੋਈ ਘੱਟਾ ਨਹੀਂ ਪਾ ਸਕਦਾ। ਜਦੋਂ ਉਸਨੇ ਸ਼ੀਸ਼ੇ ਨਾਲ ਮੂੰਹ ਚਪਕਾਇਆ ਸੀ ਤੇ ਮੈਨੂੰ ਵੇਖਿਆ ਸੀ, ਉਸੇ ਵੇਲੇ ਉਹ ਸਭ ਕੁਝ ਸਮਝ ਗਿਆ ਸੀ, ਜਾਣ ਗਿਆ ਸੀ। ਉਸ ਦੀਆਂ ਅੱਖਾਂ ਚਮਕ ਉਠੀਆਂ ਸਨ ਤੇ ਉਹਨਾਂ ਉਤੇ ਇਕ

29