ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/21

ਇਹ ਸਫ਼ਾ ਪ੍ਰਮਾਣਿਤ ਹੈ

ਘਟਨਾ ਸੀ। ਧਾਰਮਿਕ ਸੰਸਕਾਰਾਂ ਦੇ ਸਮੇਂ ਤਾਂ ਉਸਨੂੰ ਪਹਿਲਾਂ ਵੀ ਬੜੀ ਤਸੱਲੀ ਅਤੇ ਆਤਮਿਕ ਤੌਰ ਉਤੇ ਉੱਚੇ ਉੱਠਣ ਦਾ ਅਹਿਸਾਸ ਹੁੰਦਾ ਸੀ, ਪਰ ਹੁਣ ਜਦੋਂ ਉਸਨੂੰ ਖੁਦ ਪੂਜਾ ਕਰਵਾਉਣ ਦਾ ਮੌਕਾ ਮਿਲਦਾ ਤਾਂ ਉਸਦੀ ਆਤਮਾ ਖੁਸ਼ੀ ਨਾਲ ਝੂਮ ਉਠਦੀ। ਪਰ ਮਗਰੋਂ ਇਹ ਜਜ਼ਬਾ ਹੌਲੀ ਹੌਲੀ ਮਧਮ ਪੈਂਦਾ ਗਿਆ ਅਤੇ ਇਕ ਵੇਰਾਂ ਜਦੋਂ ਉਸਨੂੰ ਉਖੜੀ ਮਨੋ-ਸਥਿਤੀ ਵਿਚ, ਜਿਸਦਾ ਉਹ ਕਦੀ ਕਦੀ ਸ਼ਿਕਾਰ ਹੋ ਜਾਂਦਾ, ਪੂਜਾ ਕਰਾਉਣੀ ਪਈ ਤਾਂ ਉਸਨੇ ਮਹਿਸੂਸ ਕੀਤਾ ਕਿ ਇਸ ਖੁਸ਼ੀ ਦੇ ਜਜ਼ਬੇ ਦਾ ਵੀ ਅੰਤ ਹੋ ਜਾਏਗਾ। ਅਸਲ ਵਿਚ ਇਸ ਤਰ੍ਹਾਂ ਹੋਇਆ ਵੀ। ਇਹ ਜਜ਼ਬਾ ਮਧਮ ਪੈ ਗਿਆ, ਪਰ ਆਦਤ ਜਿਹੀ ਰਹਿ ਗਈ।

ਕੁੱਲ ਮਿਲਾਕੇ, ਮਠ ਦੇ ਸਤਵੇਂ ਸਾਲ ਵਿਚ ਉਸਨੂੰ ਬੜਾ ਅਕੇਵਾਂ ਜਿਹਾ ਮਹਿਸੂਸ ਹੋਣ ਲਗਾ। ਜੋ ਕੁਝ ਉਸਨੇ ਸਿਖਣਾ ਸੀ, ਜੋ ਕੁਝ ਉਸਨੇ ਹਾਸਲ ਕਰਨਾ ਸੀ, ਉਹ ਸਿੱਖ ਤੇ ਹਾਸਲ ਕਰ ਚੁੱਕਾ ਸੀ। ਕਰਨ ਲਈ ਕੁਝ ਵੀ ਬਾਕੀ ਨਹੀਂ ਰਹਿ ਗਿਆ ਸੀ।

ਪਰ ਦੂਸਰੇ ਪਾਸੇ ਸਿੱਥਲਤਾ ਦੀ ਇਹ ਮਨੋ-ਅਵਸਥਾ ਹੌਲੀ ਹੌਲੀ ਡੂੰਘੀ ਹੁੰਦੀ ਜਾ ਰਹੀ ਸੀ। ਏਸੇ ਸਮੇਂ ਦੇ ਦੌਰਾਨ ਉਸਨੂੰ ਆਪਣੀ ਮਾਂ ਦੀ ਮੌਤ ਤੇ ਮੇਰੀ ਦੇ ਵਿਆਹ ਦੀ ਖਬਰ ਮਿਲੀ। ਪਰ ਇਹਨਾਂ ਦੋਹਾਂ ਖਬਰਾਂ ਦਾ ਉਸਦੇ ਮਨ ਉਤੇ ਕੋਈ ਅਸਰ ਨਾ ਹੋਇਆ। ਉਸਦਾ ਸਾਰਾ ਧਿਆਨ, ਸਾਰੀ ਦਿਲਚਸਪੀ ਆਪਣੇ ਰੂਹਾਨੀ ਜੀਵਨ ਉਤੇ ਕੇਂਦਰਿਤ ਸੀ।

ਉਸਦੇ ਸਾਧੂ ਬਣਨ ਪਿਛੋਂ ਚੌਥੇ ਸਾਲ ਵਿਚ ਬਿਸ਼ਪ ਦੀ ਉਸ ਉਤੇ ਖਾਸ ਕਿਰਪਾ-ਦ੍ਰਿਸ਼ਟੀ ਹੋ ਗਈ ਤੇ ਗੁਰੂ ਨੇ ਉਸਨੂੰ ਕਿਹਾ ਕਿ ਜੇ ਉਸਨੂੰ ਕੋਈ ਉੱਚੀ ਪਦਵੀ ਦੇ ਦਿਤੀ ਜਾਏ, ਤਾਂ ਉਹ ਇਨਕਾਰ ਨਾ ਕਰੇ। ਉਸ ਸਮੇਂ ਸਾਧੂਆਂ ਦੀ ਉਸੇ ਪਦਲਾਲਸਾ ਨੇ, ਜਿਸਨੂੰ ਦੂਸਰੇ ਸਾਧੂਆਂ ਵਿਚ ਦੇਖਕੇ ਉਸਨੂੰ ਘ੍ਰਿਣਾ ਹੁੰਦੀ ਸੀ, ਉਸਦੀ ਆਤਮਾ ਵਿਚ ਸਿਰ ਚੁਕਿਆ। ਉਸਨੂੰ ਰਾਜਧਾਨੀ ਦੇ ਨੇੜੇ ਹੀ ਇਕ ਮਠ ਵਿਚ ਨਿਯੁਕਤ ਕੀਤਾ ਗਿਆ। ਉਸਨੇ ਇਨਕਾਰ ਕਰਨਾ ਚਾਹਿਆ, ਪਰ ਗੁਰੂ ਨੇ ਉਸਨੂੰ ਸਵੀਕਾਰ ਕਰਨ ਦਾ ਆਦੇਸ਼ ਦਿਤਾ। ਉਸਨੇ ਇਸੇ ਤਰ੍ਹਾਂ ਹੀ ਕੀਤਾ ਅਤੇ ਗੁਰੂ ਤੋਂ ਵਿਦਾਈ ਲੈ ਕੇ ਦੂਸਰੇ ਮਠ ਵਿਚ ਚਲਾ ਗਿਆ।

ਰਾਜਧਾਨੀ ਦੇ ਨਜ਼ਦੀਕੀ ਮਠ ਵਿਚ ਸੇਰਗਈ ਦਾ ਆਉਣਾ ਉਸਦੇ ਜੀਵਨ ਦੀ ਇਕ ਮਹੱਤਵਪੂਰਨ ਘਟਨਾ ਸੀ। ਇਥੇ ਹਰ ਤਰ੍ਹਾਂ ਦੀਆਂ ਕਈ ਲੋਭ-ਲਾਲਸਾਵਾਂ ਸਨ ਅਤੇ ਉਸਦੀ ਸਾਰੀ ਸ਼ਕਤੀ ਉਹਨਾਂ ਤੋਂ ਬਚਣ ਲਈ ਲਗੀ ਰਹਿੰਦੀ ਸੀ।

ਪਹਿਲੇ ਮਠ ਵਿੱਚ ਸੇਰਗਈ ਨੂੰ ਔਰਤਾਂ ਦੀ ਖਿੱਚ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੋਈ ਸੀ। ਪਰ ਇਥੇ ਇਹ ਖਿੱਚ ਪੂਰੇ ਜ਼ੋਰ ਨਾਲ ਸਾਮ੍ਹਣੇ ਆਈ, ਸਿਰਫ ਏਨਾ ਹੀ ਨਹੀਂ, ਉਸਨੇ ਇਕ ਨਿਸਚਿਤ ਰੂਪ ਤਕ ਧਾਰਨ ਕਰ ਲਿਆ। ਆਪਣੀਆਂ ਬੁਰੀਆਂ

15