ਪੰਨਾ:ਪਾਕਿਸਤਾਨੀ.pdf/81

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖਿੜਕੀ ਦਾ ਪੂਰਾ ਸ਼ੀਸ਼ਾ ਚੂਰ-ਚੂਰ ਹੋ ਗਿਆ ਸੀ। ਇੰਨਾ ਚੰਗਾ ਕਿ ਘਰ 'ਚੋਂ ਕਿਸੇ ਦੇ ਸੱਟ ਨਹੀਂ ਵੱਜੀ ਸੀ।

"ਆਉਣ ਦੇ ਗੇਂਦ ਲੈਣ... ਦੱਸਦਾਂ, ਇਹਨਾਂ ਨੂੰ ...!" ਗੇਂਦ ਚੁੱਕ ਕੇ ਦਵਿੰਦਰ ਬਾਹਰ ਆ ਗਿਆ।

ਬਾਹਰ ਮੁੰਡੇ ਕ੍ਰਿਕੇਟ ਵਾਲਾ ਬੱਲਾ ਚੱਕੀ ਗੇਂਦ ਦੀ ਆਸ ਵਿੱਚ ਖੜ੍ਹੇ ਸਨ।

"ਕੀਹਨੇ ਮਾਰੀ ਐ, ਓਏ, ਇਹ ...?" ਦਵਿੰਦਰ ਨੇ ਅੱਖਾਂ ਕੱਢੀਆਂ।

‘‘ਸੌਰੀ, ਅੰਕਲ!" ਮੁੰਡਿਆਂ ਵਿੱਚੋਂ ਇੱਕ ਨੇ ਰਸਮੀ ਜਿਹੇ ਬੋਲ ਬੋਲੇ।

"ਲੱਗਦੇ ਸੌਰੀ ਦੇ!... ਜੇ ਕਿਸੇ ਦ ਸਿਰ ਪਾੜ ਜਾਂਦਾ, ਫੇਰ? ...ਨਾਲੇ, ਸ਼ੀਸ਼ਾ ਕੌਣ ਪਵਾਊ, ਜਿਹੜਾ ਭੰਨਿਐ?" ਦਵਿੰਦਰ ਨੇ ਪੱਕੀ ਧਾਰ ਲਈ ਸੀ ਕਿ ਅੱਜ ਉਹ ਇਹਨਾਂ ਨਾਲ ਨਿਬੇੜ ਕੇ ਹੀ ਰਹੇਗਾ।

"ਤੁਸੀਂ ਗੇਂਦ ਦੇਣੀ ਐ ਕੁ ਨਹੀਂ?" ਇੱਕ ਲੰਮਾ ਜਿਹਾ ਮੁੰਡਾ ਆਕੜ ਨਾਲ ਬੋਲਿਆ।

ਦਵਿੰਦਰ ਨੂੰ ਹੱਤਕ ਮਹਿਸੂਸ ਹੋਈ।"ਨਹੀਂ ਦਿੰਦਾ! ਕੀ ਕਰ ਲੇਂਗਾ...?"

"ਜਾ, ਓਏ! ਦੋ ਗੇਂਦਾਂ ਨਵੀਆਂ ਫੜ ਲਿਆ", ਉਸ ਨੇ ਦਸਾਂ-ਸਾਂ ਦੇ ਦੋ ਨੋਟ ਕੱਢ ਕੇ ਨਾਲ ਦੇ ਮੁੰਡੇ ਨੂੰ ਫੜਾਏ, ਤੇ ਫਿਰ ਦਵਿੰਦਰ ਨੂੰ ਸੰਬੋਧਿਤ ਹੋਇਆ, "ਸ਼ੀਸ਼ਾ ਜਿੰਨੇ ਦਾ ਵੀ ਆਊਗਾ, ਮੇਰੇ ਡੈਡੀ ਤੋਂ ਲੈ ਲਿਉ!"

ਦਵਿੰਦਰ ਨੂੰ ਲੱਗਿਆ, ਜਿਵੇਂ ਉਸ ਨੂੰ ਕਿਸੇ ਨੇ ਉਚਾਈ ਤੋਂ ਧੱਕਾ ਦਿੱਤਾ ਹੋਵੇ। ਉਸ ਨੂੰ ਆਤਮ-ਗਿਲਾਨੀ ਮਹਿਸੂਸ ਹੋਈ।

"ਆਪਣੇ ਡੈਡੀ ਤੋਂ ਪੁੱਛ ਕੇ ਤਾਂ ਦੇਖ, ਕਮਾਈ ਕਰਨੀ ਕਿੰਨੀ ਔਖੀ ਐ!... ਆਹ ਫੜ," ਉਸ ਨੇ ਗੇਂਦ ਲੰਮੇ ਮੁੰਡੇ ਨੂੰ ਫੜਾ ਦਿੱਤੀ, "ਜੇ ‘ਗਾਂਹ ਨੂੰ ਮਾਰੀ ਐ ਤਾਂ ਦੇਖ ਲਿਉ ਫੇਰ! ... ਲੱਗਦੇ ਡੈਡੀ ਦੇ!"

"ਗੇਂਦ ਕਿਉਂ ਦੇ ’ਤੀ? ਘਰਵਾਲੀ ਬੁੜਬੁੜਾਈ।

"ਓ ਚੱਲ! ਬੱਚੇ ਨੇ!... ਮਿੰਨਤਾਂ ਕਰਨ ਲੱਗ ਪੇ...! ਨਾਲੇ, ਆਪਣੇ ਜਬਾਕ ਵੀ ਤਾਂ ਏਥੇ ਈ ਖੇਡਦੇ ਰਹਿੰਦੇ ਨੇ!

73/ਪਾਕਿਸਤਾਨੀ