ਪੰਨਾ:ਪਾਕਿਸਤਾਨੀ.pdf/49

ਇਹ ਸਫ਼ਾ ਪ੍ਰਮਾਣਿਤ ਹੈ

ਉਸ ਦੀਆਂ ਅੱਖਾਂ ਅਤੇ ਮੂੰਹ ਅੱਡੇ ਰਹਿ ਗਏ ਤੇ ਉਸਦੇ ਦਿਲ ਦੀ ਧੜਕਨ ਤੇਜ਼ ਹੋ ਗਈ।

ਉਸਦਾ ਹੱਥ ਫਟੇ ਹੋਏ ਖੀਸੇ ਦੇ ਪਾਰ ਲੰਘ ਗਿਆ ਸੀ। ਪੈਸੇ ਪਾਉਣ ਲੱਗਿਆਂ ਉਸਨੂੰ ਖੀਸੇ ਦੇ ਫਟੇ ਹੋਣ ਦਾ ਧਿਆਨ ਹੀ ਨਹੀਂ ਰਿਹਾ ਸੀ।

ਸਾਰੀ ਗੱਲ ਸਮਝ ਆ ਜਾਣ ਦੇ ਬਾਵਜੂਦ ਵੀ ਉਹ ਵਾਰ-ਵਾਰ ਖੀਸੇ ਵਿੱਚ ਹੱਥ ਮਾਰਦਾ ਰਿਹਾ। ਉਸਨੇ ਸਾਰੇ ਕੁੜਤੇ ਨੂੰ ਫਰੋਲ ਛੱਡਿਆ।

ਜ਼ਮੀਨ ਤੇ ਨਿਗ੍ਹਾ ਮਾਰਦਿਆਂ ਉਹ ਗਲੀ ਦੇ ਮੋੜ ਤੱਕ ਗਿਆ। ਪਰ ਫਿਰ ਵਾਪਸ ਮੁੜ ਆਇਆ। ਉਸਨੂੰ ਪਤਾ ਸੀ ਕਿ ਹੁਣ ਪੈਸੇ ਨਹੀਂ ਸਨ ਲੱਭਣੇ।

ਉਸਨੂੰ ਅਪਣੇ ਸ਼ਰੀਰ ਦੇ ਕੱਪੜਿਆਂ ਵਿੱਚੋਂ ਭੈੜੀ ਜਿਹੀ ਬਦਬੂ ਆਈ ਜੋ ਉਸ ਨੂੰ ਖੇਡਣ ਤੋਂ ਬਾਅਦ ਆਪਣੇ ਪਸੀਨੇ 'ਚੋਂ ਆਇਆ ਕਰਦੀ ਸੀ।

41/ਪਾਕਿਸਤਾਨੀ