ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/70

ਇਹ ਸਫ਼ਾ ਪ੍ਰਮਾਣਿਤ ਹੈ


5
ਕਾਹੇ ਦੀ ਕਾਰਨ ਮਹਿਲ ਚੁਣਾਏ
ਕਾਹੇ ਨੂੰ ਰੱਖੀਆਂ ਮੋਰੀਆਂ
ਵਸਣੇ ਦੇ ਕਾਰਨ ਮਹਿਲ ਚੁਣਾਏ
ਵੇਖਣੇ ਨੂੰ ਰੱਖੀਆਂ ਮੋਰੀਆਂ
ਆ ਮੀਆਂ ਰਾਂਝਾ ਖੇਤੀ ਵੀ ਕਰੀਏ
ਖੇਤੀ ਕਰ ਲਈਏ ਨਿਆਰੀ
ਇਸ ਕਿਆਰੀ ਵਿੱਚ ਕੀ ਕੁਝ ਬੀਜਿਆ
ਬੀਜਿਆ ਲੌਂਗ ਸੁਪਾਰੀ
ਗੜਵਾ ਗੜਵਾ ਸਜਨਾ ਨੇ ਪਾਇਆ
ਲੱਗੇ ਲੌਂਂਗ ਸੁਪਾਰੀ
6
ਤੇਰੀ ਤੇਰੀ ਕਾਰਨ ਚੀਰੇ ਵਾਲ਼ਿਆ
ਮੈਂ ਬਾਗੋਂ ਲਿਆਈ ਭੂੰਕਾਂ ਵੇ
ਰਿਨ੍ਹ ਬਣਾ ਕੇ ਥਾਲ਼ੀ ਪਾਵਾਂ
ਕੋਈ ਆਪਣੇ ਰਾਂਝੇ ਜੋਗੀ ਵੇ
ਤੇਰੀ ਤੇਰੀ ਕਾਰਨ ਚੀਰੇ ਵਾਲ਼ਿਆ
ਮੈਂ ਸਿਖਰ ਦੁਪਹਿਰੇ ਆਈ ਵੇ
ਪੈਰੀਂ ਛਾਲੇ ਪੈ ਗਏ
ਤਪੇ ਟਿੱਬਿਆਂ ਦਾ ਰੇਤ ਵੇ
ਤੇਰੀ ਤੇਰੀ ਕਾਰਨ ਚੀਰੇ ਵਾਲ਼ਿਆ
ਮੈਂ ਮੀਂਹ ਵਰਸੇਂਦੇ ਆਈ ਵੇ
ਭਿਜਗੀ ਤੇੜ ਦੀ ਲੂੰਗੀ
ਕੋਈ ਭਿਜਗੀ ਜਰਦ ਕਨਾਰੀ ਵੇ
ਤੇਰੀ ਤੇਰੀ ਕਾਰਨ ਚੀਰੇ ਵਾਲ਼ਿਆ
ਮੈਂ ਅਧੜੀ ਰਾਤੋਂ ਆਈ ਵੇ
ਗਲ਼ੀ ਗਲ਼ੀ ਦੇ ਕੁੱਤੇ ਭੌਂਕਣ
ਕੋਈ ਚਰਚਾ ਕਰੇ ਲੁਕਾਈ ਵੇ
7
ਉੱਚੀ ਰੋੜੀ ਜੀ ਜੋਗੀ ਕਿਉਂ ਖੜਾ
ਵਿਹੜੇ ਆਵੋ ਜੀ ਅਲਖ ਜਗਾਵੋ
ਵਿਹੜੇ ਤੇਰੇ ਨੀ ਕਿੱਕਣ ਮੈਂ ਆਵਾਂ
ਨੀ ਹੀਰੇ ਨਿਆਣੀਏਂ
ਮਾਂ ਜੋ ਮੇਰੀ ਨੀ ਬੋਲਣ ਹਾਰੇ
ਮਾਂ ਜੇ ਤੇਰੀ ਜੀ ਸੱਸ ਜੋ ਮੇਰੀ ਬੀਬਾ
ਵਿਹੜੇ ਆਵੋ ਜੀ ਅਲਖ ਜਗਾਵੋ

66