ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/59

ਇਹ ਸਫ਼ਾ ਪ੍ਰਮਾਣਿਤ ਹੈ

17
ਕੋਠੇ ਤੇ ਆ ਮਾਹੀਆ
ਫੁੱਲਾਂ ਦੀ ਆਂ ਬਹੁੰ ਸ਼ੌਂਂਕੀ
ਵਿਹੜੇ ਬਾਗ ਲਵਾ ਮਾਹੀਆ
18
ਕੋਠੇ ਤੇ ਕਾਂ ਬੋਲੇ
ਚਿੱਠੀ ਸਾਡੇ ਮਾਹੀਏ ਦੀ
ਵਿੱਚ ਮੇਰਾ ਨਾਂ ਬੋਲੇ
19
ਸਿਰ ਭਿਜ ਗਿਆ ਆਂਡੇ ਦਾ
ਭਿਜਗੀ ਮੈਂ ਬਾਹਰ ਖੜੀ
ਕੁੰਡਾ ਖੋਹਲ ਬਰਾਂਡੇ ਦਾ
20
ਬੇਰੀ ਨੂੰ ਕੰਡਾ ਕੋਈ ਨਾ
ਆਜਾ ਆਪਾਂ ਗੱਲਾਂ ਕਰੀਏ
ਵਿਹੜੇ 'ਚ ਬੰਦਾ ਕੋਈ ਨਾ
21
ਬਾਗੇ ਵਿੱਚ ਆ ਮਾਹੀਆ
ਨਾਲੇ ਸਾਡੀ ਗਲ ਸੁਣ ਜਾ
ਨਾਲੇ ਘੜਾ ਵੇ ਚੁਕਾ ਮਾਹੀਆ
22
ਸੜਕੇ ਤੇ ਰੋੜੀ ਏ
ਨਾਲੇ ਮੇਰਾ ਛੱਲਾ ਲੈ ਗਿਆ
ਨਾਲੇ ਉਂਂਗਲ ਮਰੋੜੀ ਏ
23
ਤੰਦੂਰੀ ਤਾਈ ਹੋਈ ਆ
ਬਾਲਣ ਹੱਡੀਆਂ ਦਾ
ਰੋਟੀ ਇਸ਼ਕੇ ਦੀ ਲਾਈ ਹੋਈ ਆ
24
ਕੋਠੇ ਤੇ ਸਿਲ ਪਈ ਆ
ਪੱਟੀ ਹੋਈ ਇਸ਼ਕੇ ਦੀ
ਕੱਚੇ ਘੜੇ ਤੇ ਠਿਲ੍ਹ ਪਈ ਆ
25
ਸੁਨਿਆਰਾ ਕੁੱਟ ਚਾਂਦੀ
ਭੁੱਲ ਚੁੱਕ ਮੁਆਫ ਕਰੀਂ
ਖ਼ਤਾਂ ਵੱਡਿਆਂ ਤੋਂ ਹੋ ਜਾਂਦੀ

55