ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/54

ਇਹ ਸਫ਼ਾ ਪ੍ਰਮਾਣਿਤ ਹੈ

ਜੇ ਜ਼ਿੰਦਗੀ ਦੀ ਲੋੜ ਹੈ
ਥੋਹੜਾ ਕਰੀਂ ਅਹਾਰ
187
ਤੀਵੀਂ ਮਾਨੀ ਤੀਹ ਵਰ੍ਹੇ
ਬਲਦ ਦੀਆਂ ਨੌਂ ਸਾਖਾਂ
ਘੋੜਾ ਤੇ ਮਰਦ ਨਾ ਬੁੱਢੇ ਹੁੰਦੇ
ਜੇ ਮਿਲਦੀਆਂ ਰਹਿਣ ਖੁਰਾਕਾਂ
188
ਮੰਨੂੰ ਅਸਾਡੀ ਦਾਤਰੀ
ਅਸੀਂ ਮੰਨੂੰ ਦੇ ਸੋਏ
ਜਿਉਂ ਜਿਉਂ ਮੰਨੂੰ ਵਢਦਾ
ਅਸੀਂ ਦੂਣੇ ਚੌਣੇ ਹੋਏ
189
ਸ਼ਹਿਰੀਂ ਵਸਦੇ ਦੇਵਤੇ
ਪਿੰਡੀਂ ਵਸਣ ਮਨੁੱਖ
ਕਲਰੀਂ ਵਸਦੇ ਭੂਤਨੇ
ਏਥੇ ਨੀ ਦੀਂਹਦੀ ਸੁੱਖ
190
ਬੁਰਾ ਗਰੀਬ ਦਾ ਮਾਰਨਾ
ਬੁਰੀ ਗਰੀਬ ਦੀ ਹਾ
ਗਲ਼ੇ ਬੱਕਰੇ ਦੀ ਖਲ ਨਾ
ਲੋਹਾ ਭਸਮ ਹੋ ਜਾ
191
ਮੁੱਲਾਂ ਮਿਸ਼ਰ ਮਸ਼ਾਲਚੀ
ਤਿੰਨੋ ਇਕ ਸਮਾਨ
ਹੋਰਨਾਂ ਨੂੰ ਚਾਨਣ ਕਰਨ
ਆਪ ਹਨ੍ਹੇਰੇ ਜਾਣ
192
ਪੱਲੇ ਖਰਚ ਨਾ ਬੰਨ੍ਹਦੇ
ਪੰਛੀ ਤੇ ਦਰਵੇਸ਼
ਜਿਨ੍ਹਾਂ ਤਕਵਾ ਰੱਬ ਦਾ
ਤਿੰਨ੍ਹਾਂ ਰਿਜ਼ਕ ਹਮੇਸ਼
193
ਔਖੀ ਰਮਜ਼ ਫਕੀਰੀ ਵਾਲ਼ੀ
ਚੜ੍ਹ ਸੂਲੀ ਤੇ ਬਹਿਣਾ
ਦਰ ਦਰ ਤੇ ਟੁਕੜੇ ਮੰਗਣੇ
ਮਾਈਏ, ਭੈਣੇ ਕਹਿਣਾ

50