ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/43

ਇਹ ਸਫ਼ਾ ਪ੍ਰਮਾਣਿਤ ਹੈ

118
ਸਜਨਾਂ ਵਿਹੜੇ ਮੈਂ ਗਈ
ਮੈਨੂੰ ਕਿਨੇ ਨਾ ਆਖਿਆ ਜੀ
ਉਠ ਮਨਾ ਚੱਲ ਚੱਲੀਏ
ਏਥੇ ਪਲ ਨਾ ਪਾਣੀ ਪੀ
119
ਸੋਨਾ ਕਹੇ ਸਰਾਫ ਨੂੰ
ਉੱਤਮ ਮੇਰੀ ਜਾਤ
ਕਾਲ਼ੇ ਮੁਖ ਦੀ ਲਾਲੜੀ
ਕਿਉਂ ਤੁਲੇ ਹਮਾਰੇ ਸਾਥ
120
ਮੈਂ ਲਾਲਾਂ ਦੀ ਲਾਲੜੀ
ਲਾਲੀ ਹਮਾਰੇ ਅੰਗ
ਮੁਖ ਪਰ ਸ਼ਾਹੀ ਤਾਂ ਫਿਰੀ
ਮੈਂ ਤੁਲੀ ਨੀਚ ਕੇ ਸੰਗ
121
ਕੁੜੀਏ ਨੀ ਧਨੀਆ ਨੀ ਬੀਜੀਏ
ਝੰਗ ਸਿਆਲਾਂ ਦੇ ਖੂਹ ਤੇ
ਮੁੰਡਿਆ ਵੇ ਬੰਸਰੀ ਵਾਲ਼ਿਆ
ਆ ਮਿਲੀਏ ਝੰਗ ਸਿਆਲਾਂ ਦੇ ਖੂਹ ਤੇ
122
ਪਿੰਡ ਦਿਆ ਲੰਬੜਦਾਰਾ
ਆਪਣੇ ਮੁੰਡਿਆਂ ਨੂੰ ਸਮਝਾ
ਪੱਗਾਂ ਬੰਨ੍ਹਦੇ ਟੇਢੀਆਂ
ਲੜ ਲੈਂਦੇ ਲਮਕਾ
123
ਕਣਕ ਪੁਰਾਣੀ ਘਿਓ ਨਵਾਂ
ਘਰ ਪਤਵੰਤੀ ਨਾਰ
ਆਗਿਆਂ-ਕਾਰੀ ਪੁੱਤਰ ਹੋਣ
ਚਾਰੇ ਸੁਰਗ ਸੰਸਾਰ
124
ਰੰਨਾਂ ਚੰਚਲ ਹਾਰੀਆਂ
ਚੰਚਲ ਕੰਮ ਕਰੇਨ
ਦਿਨੇ ਡਰਨ ਪਰਛਾਵਿਆਂ
ਰਾਤੀਂ ਨਦੀ ਤਰੇਨ

39